ਪੰਜਾਬ ਸਰਕਾਰ ਨੇ ਪੈਟਰੋਲ-ਡੀਜਲ ਅਤੇ ਬਿਜਲੀ ਦੇ ਰੇਟ ਵਧਾ ਕੇ ਆਮ ਆਦਮੀ ਦਾ ਕੀਤਾ ਬੁਰਾ ਹਾਲ

All Latest NewsNews FlashPunjab News

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਬਕਾ ਪ੍ਰਧਾਨ ਰੋਟੇਰਿਅਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਅਤੇ ਗਰੀਬ ਲੋਕਾਂ ਦੀ ਸਰਕਾਰ ਕਹਿਣ ਵਾਲੀ ਪੰਜਾਬ ਸਰਕਾਰ ਨੇ ਕਲ੍ਹ ਕੈਬਿਨੇਟ ਮੀਟਿੰਗ ਵਿੱਚ ਬਿਜਲੀ ਦਰਾਂ ਵਿੱਚ ਭਾਰੀ ਵਾਧਾ, ਪਟਰੋਲ ਅਤੇ ਡੀਜਲ ਦੇ ਰੇਟਾਂ ਵਿੱਚ ਵਾਧਾ ਕਰਕੇ ਆਪਣਾ ਅਸਲੀ ਆਮ ਆਦਮੀ ਅਤੇ ਮੁਲਾਜ਼ਮ ਮਾਰੂ ਚਿਹਰਾ ਵਿੱਖਾ ਦਿੱਤਾ ਹੈ|

ਚੋਣਾਂ ਤੋਂ ਪਹਿਲਾਂ ਚੁਣਾਵੀ ਵਾਅਦਿਆਂ ਵਿੱਚ ਰੇਤ ਅਤੇ ਸ਼ਰਾਬ ਮਾਫੀਆ ਨੂੰ ਨਕੇਲ ਪਾ ਕੇ ਇਸਦੇ ਪ੍ਰਬੰਧਣ ਅਤੇ ਠੇਕਾ ਸਿਸਟਮ ਨੂੰ ਸੁਧਾਰ ਕੇ ਆਮ ਜਨਤਾ ਨੂੰ ਸਸਤੀ ਰੇਤ, ਬਜਰੀ ਅਤੇ ਸ਼ਰਾਬ ਮਾਲੀਆ ਦੀ ਚੋਰੀ ਰੋਕ ਕੇ ਰਾਜ ਦੀ ਆਮਦਨ ਵਿੱਚ ਭਾਰੀ ਵਾਧਾ ਕਰਨ ਦਾ ਵਾਅਦਾ ਕੀਤਾ ਸੀ | ਪਰ ਅਸਲ ਸਸਤਾ ਤਾਂ ਕੁੱਝ ਨਹੀਂ ਕੀਤਾ ਪਰ ਇਸਦੇ ਉੱਲਟ ਸਸਤੀ ਬਿਜਲੀ, ਡੀਜਲ, ਪਟਰੋਲ ਅਤੇ ਹੋਰ ਵਸਤਾਂ ਨੂੰ ਮਹਿੰਗਾ ਕਰਕੇ ਆਮ ਜਨਤਾ ਦਾ ਮਹਿੰਗਾਈ ਨਾਲ ਬੁਰਾ ਹਾਲ ਕਰ ਦਿੱਤਾ |

ਅੱਧਾ ਸਮਾਂ ਬੀਤ ਜਾਣ ਦੇ ਬਾਵਜੂਦ ਆਮ ਪਾਰਟੀ ਸਰਕਾਰ ਨੇ ਪੰਜਾਬ ਹਰ ਵਰਗ ਮੁਲਾਜ਼ਮ, ਵਪਾਰੀ ਅਤੇ ਆਮ ਗਰੀਬ ਆਮ ਜਨਤਾ ਨੂੰ ਪਹਿਲਾਂ ਨਾਲੋਂ ਵੀ ਜਿਆਦਾ ਦੁੱਖੀ ਪ੍ਰੇਸ਼ਾਨ ਕਰ ਦਿੱਤਾ ਅਤੇ ਲੋਕਾਂ ਦੀਆਂ ਬਦਲਾਅ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ | ਸਰਕਾਰ ਦਾ ਸਪੀਕਰ ਅਤੇ ਵਿਧਾਇਕ ਸਾਬਕਾ ਆਈ. ਜੀ.ਕੁੰਵਰ ਵਿਜੈ ਪ੍ਰਤਾਪ ਸਿੰਘ ਸਰੇਆਮ ਭ੍ਰਿਸਟਚਾਰ ਅਤੇ ਸਰਾਕਰੀ ਬੇਨਿਯਮੀਆਂ ਬਾਰੇ ਹਰ ਰੋਜ਼ ਪ੍ਰੈਸ ਵਿੱਚ ਬੋਲ ਰਹੇ ਹਨ |

ਕਿਸਾਨ ਆਪਣੀ ਮੰਗਾਂ ਅਤੇ ਸਮੂਹ ਮੁਲਾਜ਼ਮ ਵਰਗ ਡੀ. ਏ, ਪੁਰਾਣੀ ਪੇਂਸ਼ਨ ਪ੍ਰਣਾਲੀ, ਪੇਂਡੂ ਭੱਤਾ, ਪੇ ਕਮਿਸ਼ਨ, ਕਚਿਆਂ ਨੂੰ ਪੱਕੇ ਕਰਨ ਲਈ ਅਤੇ ਹੋਰ ਮੰਗਾਂ ਲਈ ਚੰਡੀਗੜ੍ਹ ਅਤੇ ਸਾਰੇ ਪੰਜਾਬ ਦੀਆਂ ਸੜਕਾਂ ਤੇ ਅੰਦੋਲਨ ਅਤੇ ਧਰਨੇ ਦੇ ਰਹੇ ਹਨ| ਸਰਕਾਰ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਜਾਲਮਾਨਾਂ ਹਥਕੰਡੇ ਆਪਣਾ ਕੇ ਉਹਨਾਂ ਤੇ ਪਰਚੇ ਦੇ ਰਹੀ ਹਾਂ |ਨਸ਼ਾ ਅਤੇ ਪਿੰਡਾਂ ਸ਼ਹਿਰਾਂ ਵਿੱਚ ਗੰਦਗੀ ਵਿੱਚ ਪਹਿਲੇ ਨਾਲੋਂ ਬਹੁਤ ਵੱਧ ਗਈ ਹੈ|

ਇਸ ਮੌਕੇ ਅਮਨ ਸ਼ਰਮਾ ਨੇ ਕਿਹਾ ਸਰਕਾਰ ਨੂੰ ਹਰ ਖੇਤਰ ਚ ਆਪਣੀ ਨਾਕਾਮੀ ਲਈ ਚਿੰਤਨ ਅਤੇ ਯੋਗ ਕਾਰਵਾਈ ਦੀ ਲੋੜ ਹੈ ਨਹੀਂ ਤਾਂ ਪੰਜਾਬ ਦੇ ਮੁਲਾਜ਼ਮ ਅਤੇ ਆਮ ਜਨਤਾ ਆਗਾਮੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਲੋਕਸਭਾ ਚੋਣਾਂ ਨਾਲੋਂ ਵੱਧ ਬੁਰਾ ਹਾਲ ਕਰਨਗੇ।

 

Media PBN Staff

Media PBN Staff

Leave a Reply

Your email address will not be published. Required fields are marked *