30 ਜੁਲਾਈ ਦੇ ਟਰੈਕਟਰ ਮਾਰਚ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੈਂਕੜੇ ਕਿਸਾਨ ਹੋਣਗੇ ਸ਼ਾਮਿਲ – ਅਵਤਾਰ ਮਹਿਮਾ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਘੱਲ ਖੁਰਦ ਨੇ ਮੀਟਿੰਗ ਕਰਕੇ ਲੈਂਡ ਪੁਲਿੰਗ ਨੀਤੀ ਦਾ ਕੀਤਾ ਵਿਰੋਧ
30 ਜੁਲਾਈ ਦੇ ਟਰੈਕਟਰ ਮਾਰਚ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੈਂਕੜੇ ਕਿਸਾਨ ਹੋਣਗੇ ਸ਼ਾਮਿਲ – ਅਵਤਾਰ ਮਹਿਮਾ
ਪੰਜਾਬ ਨੈੱਟਵਰਕ, 27 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਘੱਲ ਖੁਰਦ ਦੀ ਮੀਟਿੰਗ ਗੁਰਦੁਆਰਾ ਜਾਮਣੀ ਸਾਹਿਬ ਬਾਜ਼ੀਦਪੁਰ ਵਿਖੇ ਬਲਾਕ ਪ੍ਰਧਾਨ ਗੁਰਜੱਜ ਸਿੰਘ ਸਾਂਦੇ ਹਾਸ਼ਮ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਤੋਂ ਇਲਾਵਾ ਬਲਾਕ ਅਤੇ ਵੱਖ ਵੱਖ ਪਿੰਡਾਂ ਦੇ ਆਗੂ ਸ਼ਾਮਿਲ ਹੋਏ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੁਲਿੰਗ ਨੀਤੀ ਦਾ ਜੰਮ ਕੇ ਵਿਰੋਧ ਕੀਤਾ ਅਤੇ 30 ਜੁਲਾਈ ਦੇ ਟਰੈਕਟਰ ਮਾਰਚ ਦੀ ਵਿਉਂਤਬੰਦੀ ਕੀਤੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੇ ਰਸਤੇ ਤੇ ਚਲਦਿਆਂ ਹੋਇਆਂ ਜਬਰੀ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਉਸ ਉੱਪਰ ਕੰਕਰੀਟ ਦੇ ਜੰਗਲ ਉਸਾਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਪਛਾਣ ਸਿਰਫ ਖੇਤਾਂ ਅਤੇ ਦਰਿਆਵਾਂ ਕਰਕੇ ਹੀ ਹੈ। ਇਸ ਲਈ ਹਰੇਕ ਪੰਜਾਬੀ ਪੰਜਾਬ ਦੇ ਪਾਣੀਆਂ ਤੇ ਜਮੀਨ ਨੂੰ ਬਚਾਉਣ ਦੀ ਲੜਾਈ ਲੜੇਗਾ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ।ਉਹਨਾਂ ਕਿਹਾ ਕਿ ਫਿਰੋਜਪੁਰ ਛਾਉਣੀ ਦੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਸੈਂਕੜੇ ਟਰੈਕਟਰ ਅਤੇ ਵਹੀਕਲ ਡਿਪਟੀ ਕਮਿਸ਼ਨਰ ਦਫਤਰ ਵੱਲ ਨੂੰ ਮਾਰਚ ਕਰਨਗੇ। ਇਸ ਮਾਰਚ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਿਸਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।
ਉਨਾਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ 4 ਅਗਸਤ ਨੂੰ ਜ਼ਿਲਾ ਹੈਡ ਕੁਆਰਟਰਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਬਲਾਕ ਸਕੱਤਰ ਗੁਰਚਰਨ ਸਿੰਘ ਬਸਤੀ ਅਜੀਜ ਵਾਲੀ, ਖਜਾਨਚੀ ਜਸਬੀਰ ਸਿੰਘ ਮੱਲਵਾਲ, ਲਖਵਿੰਦਰ ਸਿੰਘ ਨੂਰਪੁਰ ਸੇਠਾਂ, ਚੰਨਣ ਸਿੰਘ ਕਮੱਗਰ, ਗੁਰਮੁਖ ਸਿੰਘ ਯਾਰੇ ਸ਼ਾ, ਹ ਹਰਜਿੰਦਰ ਸਿੰਘ ਰੁਕਣ ਸ਼ਾਹ ਸੁਖਦੇਵ ਸਿੰਘ ਸੈਦਾ ਵਾਲਾ ਹਾਕਮ ਸਿੰਘ ਸਾਂਦੇ ਹਾਸ਼ਮ, ਹਰਬੰਸ ਸਿੰਘ, ਭੁਪਿੰਦਰ ਸਿੰਘ ਸੱਧੂਸ਼ਾਹ ਵਾਲਾ ਆਦਿ ਆਗੂ ਹਾਜ਼ਰ ਸਨ |

