Punjab News- ਪੁਰਾਣੀ ਪੈਨਸ਼ਨ ਬਹਾਲੀ ਲਈ ਮੁਲਾਜ਼ਮ 1 ਅਗਸਤ ਨੂੰ ਕਰਨਗੇ ਵੱਡਾ ਰੋਸ ਪ੍ਰਦਰਸ਼ਨ: ਈਟੀਯੂ ਪੰਜਾਬ
ਈਟੀਯੂ ਪੰਜਾਬ ਵਲੋਂ 1 ਅਗਸਤ ਰੋਸ ਮਾਰਚ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ: ਭਗਵੰਤ,ਨਰਦੇਵ, ਚਰਨਜੀਤ,ਮਨਦੀਪ
Punjab News- ਪੁਰਾਣੀ ਪੈਨਸ਼ਨ ਬਹਾਲੀ ਲਈ ਸੀ ਪੀ ਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਉਲੀਕੇ ਵਿੱਚ 1 ਅਗਸਤ 2025 ਦੇ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਵੱਲ ਰੋਸ ਮਾਰਚ ਦੇ ਪ੍ਰੋਗਰਾਮ ਵਿੱਚ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਦੀ ਅਗਵਾਈ ਵਿੱਚ ਜਥੇਬੰਦੀ ਦੀ ਜਲੰਧਰ ਇਕਾਈ ਵਲੋਂ ਭਰਵੀਂ ਸਮੂਲੀਅਤ ਕੀਤੀ ਜਾਵੇਗੀ।
ਜਥੇਬੰਦੀ ਦੀ ਹੰਗਾਮੀ ਮੀਟਿੰਗ ਉਪਰੰਤ ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਭਗਵੰਤ ਪ੍ਰਿਤਪਾਲ ਸਿੰਘ,ਨਰਦੇਵ ਜਰਿਆਲ, ਚਰਨਜੀਤ ਸਿੰਘ (ਦੋਵੇਂ ਮੀਤ ਪ੍ਰਧਾਨ) ਅਤੇ ਸਹਾ. ਜ਼ਿਲ੍ਹਾ ਪ੍ਰੈੱਸ ਸਕੱਤਰ ਮਨਦੀਪ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਮੌਕੇ ਪੰਜਾਬ ਦੇ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਬਹਾਲੀ ਦਾ ਵਾਅਦਾ ਕੀਤਾ ਸੀ।
ਪ੍ਰੰਤੂ ਸਰਕਾਰ ਦੇ ਕਾਰਜਕਾਲ ਦੇ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਸੂਬੇ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ। ਇਸ ਨਾਲ ਸਮੁੱਚੇ ਮੁਲਾਜ਼ਮ ਵਰਗ ਦੇ ਮਨਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਵਾਉਣ ਲਈ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਨਿਰੰਤਰ ਸੰਘਰਸ਼ ਕੀਤਾ ਜਾ ਰਿਹਾ ਹੈ।ਜਦੋਂ ਤੱਕ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਨਹੀਂ ਮਿਲ ਜਾਂਦਾ ਤਦ ਤੱਕ ਜਥੇਬੰਦੀ ਇਸ ਸਕੀਮ ਨੂੰ ਬਹਾਲ ਕਰਵਾਉਣ ਲਈ ਨਿਰੰਤਰ ਸੰਘਰਸ਼ ਕਰਦੀ ਰਹੇਗੀ।
ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਕਪਿਲ ਕਵਾਤਰਾ, ਜਸਵੰਤ ਸਿੰਘ, ਸੁਖਦੇਵ ਸਿੰਘ (ਸਾਰੇ ਸੀਨੀ. ਮੀਤ ਪ੍ਰਧਾਨ) ਸੁਰਿੰਦਰ ਪਾਲ, ਮਥਰੇਸ਼ ਕੁਮਾਰ,ਸਤੀਸ਼ ਕੁਮਾਰ, ਇੰਦਰਜੀਤ ਸਿੰਘ,ਮੁਨੀਸ਼ ਮੱਕੜ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ,ਜਤਿੰਦਰ ਅਰੋੜਾ,ਡਾ. ਬਲਵੀਰ ਮੰਨਣ,ਅਨੁਰਾਗ ਸੰਧੀਰ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ,ਪ੍ਰਿਥੀਪਾਲ ਸਿੰਘ,ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ,ਸੋਨੂੰ ਭਗਤ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ,ਅਸ਼ਵਨੀ ਕੁਮਾਰ, ਗਗਨ ਗੁਪਤਾ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ,ਕੁਲਦੀਪ ਕੁਮਾਰ,ਹਰੀਸ਼ ਪ੍ਰਾਸ਼ਰ,ਅਸ਼ੋਕ ਕੁਮਾਰ,ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ,ਹੇਮਰਾਜ,ਕੁਲਵੀਰ ਕੁਮਾਰ ਭਤੀਜਾ,ਕੁਲਵੰਤ ਸਿੰਘ ਬੜਾਪਿੰਡ,ਅਸ਼ਵਨੀ ਕੁਮਾਰ,ਰਾਜ ਕੁਮਾਰ ਭਤੀਜਾ,ਡਾ. ਬਲਵਿੰਦਰ ਸਿੰਘ, ਮਲਕੀਤ ਸਿੰਘ ਖਰਲਾਂ,ਸੁਖਵਿੰਦਰ ਦੁੱਗਲ, ਜਸਵੀਰ ਜੱਫ਼ਲ,ਅਮਿਤ ਚੋਪੜਾ,ਦਵਿੰਦਰ ਪੰਧੇਰ, ਮਨਿੰਦਰ ਕੌਰ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ,ਪਰਮਜੀਤ ਕੌਰ,ਆਰਤੀ ਗੌਤਮ, ਮਨਸਿਮਰਤ ਕੌਰ,ਸੁਮਤ ਲਤਾ,ਅੰਜਲਾ ਸ਼ਰਮਾ,ਗੁਰਵਿੰਦਰ ਕੌਰ, ਰੀਟਾ,ਰਣਜੀਤ ਕੌਰ,ਨਿਸ਼ਚਿੰਤ ਕੁਮਾਰੀ,ਰੇਖਾ ਰਾਣੀ,ਸੁਨੀਤਾ ਕੁੱਦੋਵਾਲ,ਪ੍ਰਵੀਨ,ਮਮਤਾ ਸਪਰੂ,ਸੀਮਾ ਦਿੱਤੂ ਨੰਗਲ, ਹਿਨਾ ਮਲਕਾਨੀਆ, ਡੇਜ਼ੀ,ਪੂਨਮ, ਕੰਚਨ ਬਾਲਾ,ਹਰਪ੍ਰੀਤ ਕੌਰ,ਕੁਲਵਿੰਦਰ ਕੌਰ,ਸੁਨੀਤਾ,ਰਵਿੰਦਰ ਰੂਬੀ,ਰੇਖਾ ਭਗਤ,ਪ੍ਰਦੀਪ ਕੌਰ,ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਕੁਲਵੰਤ ਕੌਰ,ਅਮਨਪ੍ਰੀਤ ਕੌਰ ਸੰਗਲ ਸੋਹਲ,ਪਰਮਿੰਦਰ ਕੌਰ,ਜਸਮੀਤ ਕੌਰ, ਰੇਖਾ ਭਗਤ,ਮਮਤਾ,ਪ੍ਰਿਅੰਕਾ,ਕਮਲਪ੍ਰੀਤ ਕੌਰ, ਪ੍ਰਦੀਪ ਕੌਰ,ਨੀਲਮ ਰਾਣੀ,ਸੰਤੋਸ਼ ਟਾਂਡੀ,ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ,ਮੋਨਿਕਾ ਉੱਪਲ,ਸੋਨੀਆ ਰਾਣੀ,ਸ਼ਮਾ,ਹਰਸ਼ ਕੁਮਾਰੀ,ਮੀਨੂੰ ਸ਼ਰਮਾ, ਜੋਤੀ ਸ਼ਰਮਾ,ਰਾਜਵਿੰਦਰ ਕੌਰ ਬੁਲੰਦ ਪੁਰ,ਨੀਰੂ,ਰੂਬੀ ਅਗਨੀਹੋਤਰੀ,ਨਵਨੀਤ ਕੌਰ, ਸਾਰਿਕਾ,ਵੰਦਨਾ,ਨੀਨਾ ਰਾਣੀ,ਸੁਸ਼ਮਾ,ਪੂਜਾ,ਧਨੇਸ਼ਵਰੀ ਸ਼ਰਮਾ,ਪੂਨਮ,ਭੁਵਨੇਸ਼ਵਰੀ ਸੈਣੀ,ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।

