Bangladesh Crisis: ‘ਬੰਗਲਾਦੇਸ਼ ਤੋਂ ਆਉਣ ਵਾਲਿਆਂ ਦੇ ਲਿੰਗ ਦੀ ਹੋਣੀ ਚਾਹੀਦੀ ਹੈ ਜਾਂਚ…! ਇਹ ਕੀ ਬੋਲ ਗਿਆ VHP ਨੇਤਾ?
Bangladesh Crisis: ਬੰਗਲਾਦੇਸ਼ ਵਿੱਚ ਨਵੀਂ ਸਰਕਾਰ ਦਾ ਗਠਨ ਫੌਜ ਵੱਲੋਂ ਪੂਰੀ ਤਰ੍ਹਾਂ ਵਿਦਿਆਰਥੀਆਂ ਦੀਆਂ ਮੰਗਾਂ ਅਨੁਸਾਰ ਕੀਤਾ ਗਿਆ ਹੈ। ਸ਼ੇਖ ਹਸੀਨਾ ਇਸ ਸਮੇਂ ਭਾਰਤ ਵਿੱਚ ਸ਼ਰਨ ਲੈ ਰਹੀ ਹੈ। ਫਿਲਹਾਲ ਭਾਰਤ ਨਾਲ ਲੱਗਦੀ ਬੰਗਲਾਦੇਸ਼ ਸਰਹੱਦ ‘ਤੇ ਬੀਐਸਐਫ ਅਲਰਟ ਮੋਡ ‘ਤੇ ਹੈ।
ਕਿਉਂਕਿ ਬੰਗਲਾਦੇਸ਼ ਰੈਡੀਕਲ ਗਰੁੱਪ ਦੇ 600 ਲੋਕ ਕਿਸੇ ਵੀ ਸਮੇਂ ਭਾਰਤ ‘ਚ ਘੁਸਪੈਠ ਕਰ ਸਕਦੇ ਹਨ। ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਵਿਜੇ ਸ਼ੰਕਰ ਤਿਵਾਰੀ ਨੇ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
बांग्लादेश से भारत आने वालों का लिंग चेक हो,केवल हिंदुओं का भारत में प्रवेश हो।
— Vijay Shankar Tiwari (@VijayVst0502) August 7, 2024
ਜਾਣਕਾਰੀ ਮੁਤਾਬਕ ਵਿਜੇ ਸ਼ੰਕਰ ਤਿਵਾਰੀ ਨੇ ਐਕਸ ‘ਤੇ ਪੋਸਟ ਕੀਤਾ ਕਿ ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇ। ਸਿਰਫ਼ ਹਿੰਦੂਆਂ ਨੂੰ ਹੀ ਭਾਰਤ ਵਿੱਚ ਦਾਖ਼ਲ ਹੋਣ ਦਿੱਤਾ ਜਾਵੇ। ਦੱਸ ਦੇਈਏ ਕਿ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਤੋਂ ਹੀ ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਬੀਐਸਐਫ ਨੇ ਬੁੱਧਵਾਰ ਨੂੰ ਬੰਗਾਲ ਦੇ ਜਲਪਾਈਗੁੜੀ ਤੋਂ ਘੁਸਪੈਠ ਕਰ ਰਹੇ 500 ਬੰਗਲਾਦੇਸ਼ੀਆਂ ਨੂੰ ਸਰਹੱਦ ‘ਤੇ ਰੋਕਿਆ ਸੀ। ਇਹ ਸਾਰੇ ਲੋਕ ਬੰਗਲਾਦੇਸ਼ ਵਿੱਚ ਕੱਟੜਪੰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਕੱਠੇ ਹੋਏ ਸਨ।
ਬੀਐਸਐਫ ਅਤੇ ਬੰਗਲਾਦੇਸ਼ ਬਾਰਡਰ ਗਾਰਡ ਦੇ ਜਵਾਨਾਂ ਨੇ ਭਾਰਤ ਵਿੱਚ ਦਾਖਲ ਹੋਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ। ਜਿਸ ਤੋਂ ਬਾਅਦ ਉਹ ਸਾਰੇ ਵਾਪਸ ਪਰਤ ਗਏ। ਬੀਐਸਐਫ ਫਿਲਹਾਲ ਅੰਤਰਰਾਸ਼ਟਰੀ ਸਰਹੱਦ ‘ਤੇ ਹਾਈ ਅਲਰਟ ‘ਤੇ ਹੈ।