All Latest NewsNews FlashPunjab News

ਅੱਗ ‘ਚ ਸੜੇ ਕਿਸਾਨਾਂ ਦੇ ਅਰਮਾਨ! ਕਣਕ ਦੀ ਫ਼ਸਲ ਦੇ ਮੁਆਵਜ਼ੇ ਲਈ AISF ਅਤੇ AIYF ਨੇ ਪ੍ਰਸਾਸ਼ਨ ਨੂੰ ਸੌਂਪਿਆ ਨੂੰ ਮੰਗ ਪੱਤਰ

 

ਅੱਗ ਨਾਲ ਨੁਕਸਾਨੀ ਕਣਕ ਦੀ ਫਸਲ ਅਤੇ ਤੂੜੀ ਵਾਲੇ ਨਾੜ ਦਾ 70 ਹਜ਼ਾਰ ਮੁਹਾਵਜਾ ਦਿੱਤਾ ਜਾਵੇ:-ਢਾਬਾਂ, ਧਰਮੂ ਵਾਲਾ

ਰਣਬੀਰ ਕੌਰ ਢਾਬਾਂ ਜਲਾਲਾਬਾਦ

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਗ ਨਾਲ ਤਬਾਹ ਹੋਈ ਕਣਕ ਦਾ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਦੇਣ ਸਬੰਧੀ ਮੰਗ ਕੀਤੀ ਹੈ। ਇਸ ਸੰਬੰਧ ਵਿੱਚ ਅੱਜ ਇੱਥੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਆਗੂਆਂ ਨੇ ਐਸ.ਡੀ.ਐਮ. ਜਲਾਲਾਬਾਦ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਵਫਦ ਦੀਆਂ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ,ਜ਼ਿਲ੍ਹਾ ਸਕੱਤਰ ਹਰਭਜਨ ਛੱਪੜੀਵਾਲਾ ਅਤੇ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਅਤੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਕੀਤੀ।

ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਥੀ ਢਾਬਾਂ ਅਤੇ ਧਰਮੂਵਾਲਾ ਨੇ ਕਿਹਾ ਪਿਛਲੇ ਦਿਨੀਂ ਲਗਾਤਾਰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਭਿਆਨਕ ਅੱਗ ਲੱਗਣ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਦੀ ਫਸਲ, ਨਾੜ, ਘਰਬਾਰ, ਪਸ਼ੂ ਅਤੇ ਖੇਤੀ ਦੇ ਸੰਦ (ਟਰੈਕਟਰ, ਕੰਬਾਈਨ) ਸੜ ਕੇ ਸਵਾਹ ਹੋਗੇ ਹਨ ਜਿਸ ਨਾਲ ਕਿਸਾਨਾਂ ਦਾ ਕਰੋੜਾ ਦਾ ਨੁਕਸਾਨ ਹੋਇਆ ਹੈ।

ਆਗੂਆਂ ਨੇ ਇਹ ਵੀ ਕਿਹਾ ਇਸ ਭਾਰੀ ਨੁਕਸਾਨ ਦੀ ਵੱਡੀ ਜਿੰਮੇਵਾਰ ਪ੍ਰਸ਼ਾਸਨ ਕੋਲ ਫਾਇਰਬਿਰਗੇਡ ਦੀ ਘਾਟ ਵੀ ਹੈ। ਅੱਗ ਲੱਗਣ ਦੇ ਕਈ ਕਈ ਘੰਟੇ ਬਾਅਦ ਵੀ ਫਾਇਰਬਿਰਗੇਡ ਨਹੀਂ ਪਹੁੰਚੀ ਅਤੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਖੁਦ ਹੀ ਜਦੋ ਜਹਿਦ ਕਰਨੀ ਪਈ। ਕਿਸਾਨਾਂ ਨੇ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਕੋਈ ਵੀ ਪ੍ਰਸ਼ਾਨਿਕ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚ ਸਕਿਆ।

ਆਗੂਆਂ ਨੇ ਮੰਗ ਪੱਤਰ ਰਾਹੀਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਅੱਗ ਵਿੱਚ ਨੁਕਸਾਨ ਹੋਈ ਕਣਕ ਦੀ ਫਸਲ ਅਤੇ ਤੂੜੀ ਵਾਲੇ ਨਾੜ ਦਾ 70 ਹਜ਼ਾਰ ਮੁਹਾਵਜਾ ਦਿੱਤਾ ਜਾਵੇ। ਜਿਹਨਾਂ ਦੇ ਖੇਤ ਵਿੱਚ ਘਰ ਸੜੇ ਅਤੇ ਖੇਤੀ ਦੇ ਸੰਦਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੀ ਤੁਰੰਤ ਗਿਰਦਵਾਰੀ ਕਰਕੇ ਬਣਦਾ ਮੁਹਾਵਜਾ ਦਿੱਤਾ ਜਾਵੇ। ਇਸ ਮੌਕੇ ਹੋਰਾਂ ਤੋਂ ਇਲਾਵਾਂ ਨਰਿੰਦਰ ਢਾਬਾਂ,ਅਸ਼ੋਕ ਥਾਰਾ, ਸੁਰਿੰਦਰ ਬਾਹਮਣੀ ਵਾਲਾ, ਅਸ਼ੋਕ ਲਮੋਚੜ, ਮੁਖਤਿਆਰ ਥਾਰਾ ਵੀ ਹਾਜ਼ਰ ਸਨ।

 

Leave a Reply

Your email address will not be published. Required fields are marked *