ਮਾਸਟਰ ਕੇਡਰ ਤੋਂ ਲੈਕਚਰਾਰ ਤਰੱਕੀਆਂ ਦਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਸਵਾਗਤ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਮਾਸਟਰ ਕੇਡਰ ਤੋਂ ਲੈਕਚਰਾਰ ਵਜੋਂ ਹੋਈਆਂ 2271 ਤਰੱਕੀਆਂ ਦੇ ਮੁੱਦੇ ‘ਤੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ|
ਜਿਸ ਵਿੱਚ ਅਮਨ ਸ਼ਰਮਾ, ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਪ੍ਰਮੋਟੀ ਲੈਕਚਰਾਰ ਨੂੰ ਕੇਡਰ ਵਿੱਚ ਆਉਣ ਲਈ ਸਵਾਗਤ ਕੀਤਾ ਅਤੇ ਵਧਾਈ ਦਿੱਤੀ ਅਤੇ ਵਿਭਾਗ ਨੂੰ ਲੈਕਚਰਾਰ ਵਰਗ ਦੀ ਸਮੂਹ ਖਾਲੀ ਆਸਾਮੀਆਂ ਨੂੰ ਭਰਨ ਦੀ ਮੰਗ ਕੀਤੀ|
ਇਸ ਮੌਕੇ ਅਮਨ ਸ਼ਰਮਾ ਨੇ ਵਿਭਾਗ ਪਾਸੋਂ ਮੰਗ ਕੀਤੀ ਕਿ ਕਈ ਸੀਨੀਅਰ ਮਾਸਟਰ/ਮਿਸਟ੍ਰੈਸ ਕਿਸੇ ਤਕਨੀਕੀ ਗਲਤੀ ਕਾਰਨ ਤਰੱਕੀ ਤੋਂ ਵਾਂਝੇ ਰਹਿ ਗਏ| ਇਸ ਲਈ ਵਿਭਾਗ ਨੂੰ ਤੁਰੰਤ ਅਜਿਹੇ ਯੋਗ ਕੇਸਾਂ ਨੂੰ ਵਿਚਾਰ ਕੇ ਪ੍ਰਮੋਟ ਕਰਨਾ ਚਾਹੀਦਾ ਹੈ ਤਾਕਿ ਇਹ ਯੋਗ ਮਾਸਟਰ ਆਪਣੇ ਇਨਸਾਫ਼ ਲਈ ਅਦਾਲਤ ਵਿੱਚ ਨਾ ਜਾਣ|
ਇਸ ਮੌਕੇ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ ਅਤੇ ਸੁਬਾਈ ਆਗੂ ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਹੀ ਲੈਕਚਰਾਰ ਕੇਡਰ ਦੇ ਹਰੇਕ ਹਿੱਤਾਂ ਦਾ ਧਿਆਨ ਰੱਖਣ ਵਾਲੀ ਇਕਮਾਤਰ ਜਥੇਬੰਦੀ ਹੈ ਜੋਕਿ ਸਮੇਂ- ਸਮੇਂ ਤੇ ਲੈਕਚਰਾਰ ਵਰਗ ਦੇ ਹਰ ਮਸਲੇ ਦਾ ਸਿੱਖਿਆ ਮੰਤਰੀ ਅਤੇ ਉੱਚਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੱਲ ਕਰਵਾਉਂਦੀ ਹੈ ਅਤੇ ਲੋੜ ਪੈਣ ਤੇ ਸੰਘਰਸ਼ ਅਤੇ ਕਾਨੂੰਨੀ ਰਾਹ ਵੀ ਅਪਣਾਉਂਦੀ ਹੈ|
ਇਸ ਮੌਕੇ ਕੌਸ਼ਲ ਸ਼ਰਮਾ ਪਠਾਨਕੋਟ, ਬਲਜੀਤ ਸਿੰਘ ਕਪੂਰਥਲਾ, ਜਗਤਾਰ ਸਿੰਘ ਹੋਸ਼ਿਆਰਪੁਰ, ਅਮਰਜੀਤ ਸਿੰਘ ਵਾਲੀਆ, ਕੁਲਦੀਪ ਗਰੋਵਰ, ਚਰਨਦਾਸ, ਵਿਵੇਕ ਕਪੂਰ,ਜਸਪਾਲ ਸਿੰਘ ਵਾਲੀਆ, ਤੇਜਿੰਦਰ ਸਿੰਘ ਖੇਰਾ ਤਰਨਤਾਰਨ, ਸਾਹਿਬਰਨਜੀਤ ਸਿੰਘ, ਹਰਜੀਤ ਸਿੰਘ ਰਤਨ ਅਰੁਣ ਕੁਮਾਰ ਹਾਜਰ ਸਨ|