ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਾਂਝਾ ਬੇਸ ਕੈਂਪ ਬੱਗੇ ਵਾਲਾ ਵੱਲੋਂ ਦੂਜੇ ਪੜਾਅ ਦੀ ਸੇਵਾ ਸ਼ੁਰੂ
ਪਰਿਵਾਰ ਨੂੰ ਪਰਚੀਆ ਵੰਡ ਕੇ ਅਨੁਸ਼ਾਸਨ ਨਾਲ ਸਿਮਰਨ ਕਰਦਿਆਂ ਕੀਤੀ ਸੇਵਾ – ਪਰਮਪਾਲ ਸਿੰਘ ਸਭਰਾਅ / ਸੁਖਦੇਵ ਸਿੰਘ ਫਗਵਾੜਾ
ਫ਼ਿਰੋਜ਼ਪੁਰ
ਪੰਜਾਬ ਦੇ ਸਾਰੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਂਝੇ ਬੇਸ ਕੈਂਪ ਲਗਾ ਕੇ ਪਹਿਲੇ ਦਿਨ ਤੋਂ ਅਨੁਸ਼ਾਸਨ ਵਿੱਚ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਪਿੰਡ ਬੱਗੇ ਵਾਲਾ ਵਿਖੇ ਸਾਂਝਾ ਬੇਸ ਕੈਂਪ ਬਣਾਇਆ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਹੜ੍ਹ ਪੀੜਤਾਂ ਲਈ ਸਾਮਾਨ ਭੇਜਿਆ ਜਾ ਰਿਹਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਲਾਇੰਸ ਆਫ਼ ਸਿੱਖ ਆਰਗੇਨਾਈਜ਼ੇਸ਼ਨ ਅਤੇ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫ਼ਗਵਾੜਾ ਦੇ ਵੀਰ ਪਰਮਪਾਲ ਸਿੰਘ ਸਭਰਾਅ, ਸੁਖਦੇਵ ਸਿੰਘ ਫਗਵਾੜਾ, ਅਮਨਦੀਪ ਸਿੰਘ, ਪਰਦੀਪ ਸਿੰਘ ਤੇ ਹੋਰਾਂ ਨੇ ਕੀਤਾ।
ਉਹਨਾਂ ਕਿਹਾ ਕਿ ਇਸੇ ਖੇਤਰ ਤੇ ਸਾਰੇ ਪਿੰਡਾਂ ਵਿੱਚ ਇਸ ਕੈਂਪ ਤੋਂ ਰਾਸ਼ਨ ਅਤੇ ਪਸ਼ੂਆਂ ਦੇ ਚਾਰੇ ਦੀ ਸੇਵਾ ਕੀਤੀ ਜਾ ਰਹੀ ਸੀ ਅਤੇ ਹੁਣ ਪਿੰਡ ਧੀਰਾ ਘਾਰਾ ਫ਼ਿਰੋਜ਼ਪੁਰ ਵਿਖੇ ਦੂਜੇ ਪੜਾਅ ਦੀ ਸੇਵਾ ਕੀਤੀ ਗਈ, ਜਿਸ ਵਿੱਚ ਪਿੰਡ ਦੇ 138 ਪਰਿਵਾਰਾਂ ਨੂੰ ਮੌਕੇ ਤੇ ਅਤੇ ਬਾਕੀ 40 ਪਰਿਵਾਰਾਂ ਨੂੰ ਬੇਸ ਕੈਂਪ ਤੋ ਮੰਜੇ, ਗੱਦੇ, ਚਾਦਰਾਂ,ਕੰਬਲ, ਤੌਲੀਏ , ਤਰਪਾਲਾ ,ਮਛਰਦਾਨੀਆ , ਦਵਾਈਆ ,ਸ਼ਾਲ ,ਪਾਣੀ, ਓ.ਆਰ ਐੱਸ ਆਦਿ ਸਾਮਾਨ ਦਿੱਤੇ ਗਏ।
ਪਿੰਡ ਦੇ ਗ੍ਰੰਥੀ ਸਿੰਘ ਜੀ ਨੂੰ ਬੱਚੀ ਦੀ ਪੜ੍ਹਾਈ ਜਾਰੀ ਰੱਖਣ ਲਈ 25000 ਸੇਵਾ ਦਿੱਤੀ ਗਈ ਤੇ ਪਿੰਡ ਵਿੱਚ ਗੁਰਮਤਿ ਕਲਾਸ ਆਰੰਭ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਇਸ ਪਿੰਡ ਜਾਣ ਲਈ ਹਾਲੇ ਵੀ ਢਾਈ ਫੁੱਟ ਦੇ ਕਰੀਬ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ, ਪਿੰਡ ਸਾਰੇ ਪਾਸਿਓ ਗੰਦੇ ਪਾਣੀ ਨਾਲ ਘਿਰਿਆ ਹੋਇਆ ਤੇ ਕੱਲ੍ਹ ਪਾਣੀ ਦਾ ਪੱਧਰ ਫਿਰ ਵੱਧ ਗਿਆ ਸੀ।
ਜਿਸ ਤੇ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਫ਼ਗਵਾੜਾ ਦੇ ਤਕਰੀਬਨ 70 ਸੇਵਾਦਾਰਾਂ ਨੇ ਸਾਰੀਆਂ ਮੁਸ਼ਕਲਾਂ ਪਾਰ ਕਰਕੇ ਪਿੰਡ ਦੀ ਸੰਗਤ ਤੱਕ ਪਹੁੰਚ ਕੀਤੀ, ਇੱਕ ਮੈਡੀਕਲ ਕੈਂਪ ਵੀ ਪਿੰਡ ਦੇ ਸਕੂਲ ਵਿੱਚ ਲਾਇਆ ਗਿਆ।
ਉਹਨਾਂ ਦੱਸਿਆ ਕਿ ਸਾਂਝਾ ਬੇਸ ਕੈਂਪ ਰੋਜ਼ਾਨਾ ਦੂਜੇ ਪੜ੍ਹਾਅ ਤਹਿਤ ਹੜ੍ਹ ਪ੍ਰਭਾਵਿਤ ਪਹਿਲੇ ਪੜਾਅ ਵਾਂਗ ਨਿਹਾਲਾ ਲਵੇਰਾ, ਧੀਰਾ ਘਾਰਾ, ਟੱਲੀ ਗੁਲਾਮ, ਜੱਲੋ ਕੇ, ਗੱਟੀ ਰਾਜੋ ਕੇ, ਚਾਂਦੀਵਾਲਾ, ਖੁੰਦਰ ਗੱਟੀ, ਕਾਮਲਵਾਲਾ-ਮੁੱਠਿਆਂਵਾਲਾ, ਬੰਡਾਲਾ, ਰੁਕਨੇਵਾਲਾ, ਕਾਲੇ ਕੇ ਹਿਠਾੜ, ਟੇਂਡੀਵਾਲਾ, ਅਤੇ ਨਾਲ ਲੱਗਦੀਆਂ ਢਾਣੀਆਂ ਦੀ ਸੇਵਾ ਕਰੇਗਾ।
ਉਹਨਾਂ ਕਿਹਾ ਕਿ ਪ੍ਰਬੰਧ ਸਭ ਤੋਂ ਬਾਕਾਮਾਲ ਸੀ, ਪਿੰਡ ਦੇ ਚੁਰਸਤੇ ਵਿੱਚ ਹਰ ਪਰਿਵਾਰ ਨੂੰ ਪਰਚੀਆਂ ਵੰਡ ਕੇ ਅਨੁਸ਼ਾਸਨ ਨਾਲ ਸਿਮਰਨ ਕਰਦਿਆ 4 ਘੰਟੇ ਤੱਕ ਸਾਮਾਨ ਬਰਾਬਰ ਵੰਡ ਹੋਇਆ,ਕਿਸੇ ਤਰ੍ਹਾ ਦਾ ਕੋਈ ਧੱਕਾ ਮੁੱਕੀ ਨਹੀ , ਕੋਈ ਗਿਲਾ ਨਹੀਂ ,ਜਿਹੜੇ ਲੇਟ ਹੋ ਗਏ ਓਹਨਾ ਕੋਈ ਨਰਾਜ਼ਗੀ ਨਹੀ ਜਤਾਈ ਪਰਚੀ ਦਿਖਾ ਕੇ ਸਮਾਨ ਬੇਸ ਕੈਂਪ ਤੋ ਲਿਆ।
ਉਹਨਾਂ ਕਿਹਾ ਕਿ ਜੋ ਹੜ੍ਹ ਇਲਾਕਿਆ ਦੀ ਤਸਵੀਰ ਦਿਖਾਈ ਜਾ ਰਹੀ ਕਿ ਸਮਾਨ ਲੁੱਟਿਆ ਜਾ ਖੋਹਿਆ ਜਾ ਰਿਹਾ ,ਇਸਤੋਂ ਉਲਟ ਅਸਲ ਮਾਰ ਝੱਲ ਰਹੇ ਲੋਕ ਸਬਰ ਭਾਣੇ ਚ ਰਹਿ ਕੇ ਯੋਧਿਆ ਵਾਂਗ ਲੜਾਈ ਲੜ ਰਹੇ ਨੇ। ਇੱਥੇ ਦੱਸਣਯੋਗ ਹੈ ਕਿ ਬੇਸ ਕੈਂਪ ਤੇ ਕਰੀਬ 2100 ਹੜ੍ਹ ਪੀੜਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ਵਿੱਚ 1800 ਦੇ ਕਰੀਬ ਪੀੜਤਾਂ ਨੂੰ ਰਾਸ਼ਨ, ਦਵਾਈਆਂ, ਜਰੂਰੀ ਵਸਤਾਂ ਮੁਹੱਈਆ ਕਰਵਾ ਅਤੇ ਵਿਸ਼ਾਲ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
ਇਸ ਵਿੱਚ ਸਹਿਯੋਗੀ ਸੰਸਥਾਵਾਂ ਟੀਮ ੧੬੯੯, ਅਹਿਰਾਰ ਫਾਂਊਂਡੇਸ਼ਨ, ਜਾਮਾ ਮਸਜਿਦ ਲੁਧਿਆਣਾ, ਟੀਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਮੁਕੰਦ ਸਿੰਘ ਹਿਊਮਨ ਵੈਲਫੇਅਰ ਆਰਗੇਨਾਈਜੇਸ਼ਨ ਲੁਧਿਆਣਾ, ਮਿਸਲ ਸਤਲੁਜ, ਖਾਲਸਾ ਪਰਿਵਾਰ, ਓਰੇਨ ਵੈਲਫੇਅਰ ਫਾਊਂਡੇਸ਼ਨ, ਰਹਿਰਾਸ ਸੇਵਾ ਸੁਸਾਇਟੀ, ਰੰਗ ਕਰਤਾਰ ਦੇ ਦਿੱਲੀ, ਰਾਸਾ ਪੰਜਾਬ, ਇਕ ਓਅੰਕਾਰ ਫਾਊਂਡੇਸ਼ਨ,ਪਿੰਡ ਬੱਗੇ ਵਾਲਾ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ।

