ਦਿਲੋਂ ਲਗਨ ਹੀ ਅਸਲ ਰਾਹ ਹੈ: ਪ੍ਰਿੰਸੀਪਲ ਕੁਲਦੀਪ ਸਿੰਘ

All Latest NewsNews FlashPunjab News

 

ਮਾਨਸਾ

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੈਕੰਡਰੀ ਸਿੱਖਿਆ ਨੀਲਮ ਰਾਣੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ 69ਵੀਆਂ ਫਫੜੇ ਜੋਨ ਦੀਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ ਵਿਖੇ ਕਰਵਾਈਆ ਗਈਆ। ਇਸ ਮੋਕੇ ਬਲਾਕ ਨੋਡਲ ਅਫ਼ਸਰ ਮਾਨਸਾ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਖਿਡਾਰੀਆਂ ਨੂੰ ਬੋਲਦਿਆਂ ਕਿਹਾ ਕਿ ਸਾਡੀਆਂ ਸਕੂਲਾਂ ਅਜਿਹੀਆਂ ਸੰਸਥਾਵਾਂ ਹਨ ਜਿੱਥੇ ਸਿਰਫ ਕਿਤਾਬਾਂ ਦੀ ਗੱਲ ਨਹੀਂ ਹੁੰਦੀ ਇਥੇ ਅਸਲੀ ਜੀਵਨ ਦੀ ਤਿਆਰੀ ਹੁੰਦੀ ਹੈ। ਅਜਿਹੀਆਂ ਖੇਡਾਂ ਵਿਦਿਆਰਥੀਆਂ ਨੂੰ ਸਿਖਾਉਂਦੀਆ ਹਨ ਕਿ ਜਿੱਤ ਮਿਹਨਤ ਨਾਲ ਮਿਲਦੀ ਹੈ, ਹਾਰ ਸਿੱਖਣ ਲਈ ਹੁੰਦੀ ਹੈ, ਦਿਲੋਂ ਲਗਨ ਹੀ ਅਸਲ ਰਾਹ ਹੈ।ਅੰਤ ਵਿੱਚ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦੌੜੋ, ਖੇਡੋ, ਸਿੱਖੋ, ਤੇ ਅੱਗੇ ਵਧੋ।

ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਕੁੜੀਆਂ ਅੰਡਰ 14 ਕੁੜੀਆਂ 100 ਮੀਟਰ ਵਿੱਚ ਹੁਸਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਚਕੇਰੀਆਂ ਨੇ ਪਹਿਲਾ, ਸੁਖਮਨਪ੍ਰੀਤ ਕੌਰ ਸਸਸਸ ਬੀਰੋਕੇ ਨੇ ਦੂਜਾ, ਅੰਡਰ 17 ਵਿੱਚ ਜੈਸਮੀਨ ਕੌਰ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਪਹਿਲਾਂ, ਹਰਸਿਮਰਤ ਕੌਰ ਨੇ ਦੂਜਾ, ਅੰਡਰ 19 ਵਿੱਚ ਇੰਦਰਜੀਤ ਕੌਰ ਸਸਸਸ ਬੀਰੋਕੇ ਨੇ ਪਹਿਲਾ, ਰਣਦੀਪ ਕੌਰ ਸਸਸਸ ਬੀਰੋਕੇ ਕਲਾਂ ਨੇ ਦੂਜਾ,ਗੋਲਾ ਸੁੱਟਣ ਅੰਡਰ 14 ਕੁੜੀਆਂ ਵਿੱਚ ਗੁਨੀਤ ਕੌਰ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਪਹਿਲਾ, ਪਲਕਪ੍ਰੀਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ ਨੇ ਦੂਜਾ, ਅੰਡਰ 17 ਕੁੜੀਆ ਵਿੱਚ ਤਨਵੀਰ ਕੌਰ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਪਹਿਲਾ, ਜਗਜੋਤ ਕੌਰ ਅਕਾਲ ਅਕੈਡਮੀ ਫਫੜੇ ਭਾਈਕੇ ਨੇ ਦੂਜਾ, ਅੰਡਰ 19 ਵਿੱਚ ਮਹਿਕਦੀਪ ਕੌਰ ਸਸਸਸ ਕੁੜੀਆ ਫਫੜੇ ਭਾਈ ਕੇ ਨੇ ਪਹਿਲਾ, ਹਰਪ੍ਰੀਤ ਕੌਰ ਫਫੜੇ ਭਾਈ ਕੇ ਨੇ ਦੂਜਾ, ਇਹਨਾਂ ਮੁਕਾਬਲਿਆਂ ਅੰਡਰ 14 ਮੁੰਡੇ 100 ਮੀਟਰ ਦੌੜ ਵਿੱਚ ਰਵਨੀਤ ਸਿੰਘ ਸਸਸਸ ਦਲੇਲ ਸਿੰਘ ਵਾਲਾ ਨੇ ਪਹਿਲਾ, ਜਸਕੀਰਤ ਸਿੰਘ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਦੂਜਾ, 200 ਮੀਟਰ ਵਿੱਚ ਹਰਮਨਜੀਤ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਨੇ ਪਹਿਲਾ, ਅੰਸਪ੍ਰੀਤ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, 400 ਮੀਟਰ ਵਿੱਚ ਜਸਕੀਰਤ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਨੇ ਪਹਿਲਾ,ਸਗਨਦੀਪ ਸਿੰਘ ਸਰਕਾਰੀ ਮਿਡਲ ਸਕੂਲ ਹਸਨਪੁਰ ਨੇ ਦੂਜਾ, 600 ਮੀਟਰ ਵਿੱਚ ਗੁਰਤੇਸਵਰ ਸਿੰਘ ਸਰਕਾਰੀ ਹਾਈ ਸਕੂਲ ਦੋਦੜਾ ਨੇ ਪਹਿਲਾ, ਅਮਿਤੋਜ਼ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, ਅੰਡਰ 17 ਮੁੰਡੇ 100 ਮੀਟਰ ਦੌੜ ਵਿੱਚ ਗੁਰਮਨ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਪਹਿਲਾ, ਕਰਨਵੀਰ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, 200 ਮੀਟਰ ਵਿੱਚ ਅਕਾਸ਼ਦੀਪ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਪਹਿਲਾ, ਅਨੰਤਇੰਦਰ ਸਿੰਘ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਦੂਜਾ, 400 ਮੀਟਰ ਦੌੜ ਵਿੱਚ ਮਨਪ੍ਰੀਤ ਸਿੰਘ ਸਸਸਸ ਕੋਟੜਾ ਕਲਾ ਨੇ ਪਹਿਲਾ, ਵੀਰਇੰਦਰ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, 800 ਮੀਟਰ ਵਿੱਚ ਮਨਪ੍ਰੀਤ ਸਿੰਘ ਸਸਸਸ ਕੋਟੜਾ ਕਲਾ ਨੇ ਪਹਿਲਾ, ਅਕਾਸ਼ਦੀਪ ਸਿੰਘ ਸਸਸਸ ਬੀਰੋਕੇ ਕਲਾਂ ਨੇ ਦੂਜਾ, 1500 ਮੀਟਰ ਵਿਜੈ ਕੁਮਾਰ ਸਸਸਸ ਬੀਰੋਕੇ ਕਲਾਂ ਨੇ ਪਹਿਲਾ, ਅਕਾਸ਼ਦੀਪ ਸਿੰਘ ਬੀਰੋਕੇ ਕਲਾਂ ਨੇ ਦੂਜਾ ,ਅੰਡਰ 19 ਮੁੰਡੇ 400 ਮੀਟਰ ਦੌੜ ਵਿੱਚ ਅਰਸ਼ਦੀਪ ਸਿੰਘ ਸਸਸਸ ਬੀਰੋਕੇ ਕਲਾਂ ਨੇ ਪਹਿਲਾ, ਜਸ਼ਨਦੀਪ ਸਿੰਘ ਸਸਸਸ ਕੋਟੜਾ ਕਲਾ ਨੇ ਦੂਜਾ, 1500 ਮੀਟਰ ਦੌੜ ਵਿੱਚ ਜਸਪ੍ਰੀਤ ਸਿੰਘ ਭਾਈ ਬਹਿਲੋ ਸਸਸਸ ਫਫੜੇ ਭਾਈ ਕੇ ਪਹਿਲਾ, ਅਰਸ਼ਦੀਪ ਸਿੰਘ ਸਸਸਸ ਬੀਰੋਕੇ ਕਲਾ ਨੇ ਦੂਜਾ, ਉੱਚੀ ਛਾਲ ਅੰਡਰ 14 ਮੁੰਡੇ ਵਿੱਚ ਯਸਕੀਰਤ ਸਿੰਘ ਸੇਂਟ ਜੇਵੀਅਰ ਸਕੂਲ ਨੇ ਪਹਿਲਾ, ਅੰਸ਼ਪ੍ਰੀਤ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ,ਅੰਡਰ 17 ਮੁੰਡੇ ਵਿੱਚ ਗੁਰਮਨ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਪਹਿਲਾ, ਗੁਰਮੀਤ ਖ਼ਾਨ ਸਰਕਾਰੀ ਹਾਈ ਸਕੂਲ ਦੋਦੜਾ ਨੇ ਦੂਜਾ, ਲੰਬੀ ਛਾਲ ਅੰਡਰ 14 ਲੜਕੇ ਵਿੱਚ ਸਹਿਜਪ੍ਰੀਤ ਸਿੰਘ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਪਹਿਲਾ, ਹਰਮਨਜੀਤ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਨੇ ਦੂਜਾ, ਅੰਡਰ 17 ਵਿੱਚ ਸੁਮਿੰਦਰ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਪਹਿਲਾ, ਮਨਿੰਦਰ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਨੇ ਦੂਜਾ, ਅੰਡਰ 19 ਵਿੱਚ ਲਵਪ੍ਰੀਤ ਸਿੰਘ ਬੀਰੋਕੇ ਕਲਾਂ ਨੇ ਪਹਿਲਾ, ਜਸ਼ਨਦੀਪ ਸਿੰਘ ਕੋਟੜਾ ਕਲਾ ਨੇ ਦੂਜਾ, ਅੰਡਰ 14 ਲੜਕੇ ਡਿਸਕਸ ਥਰੋ ਵਿੱਚ ਜਪਨੂਰ ਸਿੰਘ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਪਹਿਲਾ, ਹਰਨੂਰ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, ਅੰਡਰ 17 ਵਿੱਚ ਗੁਰਦੀਪ ਸਿੰਘ ਬੀਰੋਕੇ ਕਲਾਂ ਨੇ ਪਹਿਲਾ, ਅਮਨਦੀਪ ਸਿੰਘ ਅਕਾਲ ਅਕੈਡਮੀ ਫਫੜੇ ਭਾਈ ਕੇ ਨੇ ਦੂਜਾ, ਗੋਲਾ ਸੁੱਟਣ ਅੰਡਰ 14 ਮੁੰਡੇ ਵਿੱਚ ਜਸਕੀਰਤ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਨੇ ਪਹਿਲਾ, ਜਪਨੂਰ ਸਿੰਘ ਸੇਂਟ ਜੇਵੀਅਰ ਸਕੂਲ ਮਾਨਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਐਥਲੈਟਿਕਸ ਮੁਕਾਬਲਿਆਂ ਨੂੰ ਕਰਾਉਣ ਵਿੱਚ ਭੁਪਿੰਦਰ ਸਿੰਘ, ਦਲਵਿੰਦਰ ਸਿੰਘ, ਮਲਕੀਤ ਕੌਰ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਬਲਕਾਰ ਸਿੰਘ, ਭੋਲਾ ਸਿੰਘ, ਕਰਮਜੀਤ ਕੌਰ, ਕੁਲਦੀਪ ਸਿੰਘ, ਜਗਜੀਤ ਸਿੰਘ, ਕਰਮਜੀਤ ਕੌਰ, ਰਾਜਿੰਦਰ ਸਿੰਘ, ਅਮਰਿੰਦਰ ਸਿੰਘ , ਪ੍ਰਿਤਪਾਲ ਕੌਰ, ਵੀਰਪਾਲ ਕੌਰ,ਕਿਰਨਦੀਪ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।

 

Media PBN Staff

Media PBN Staff

Leave a Reply

Your email address will not be published. Required fields are marked *