ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, ਪੜ੍ਹੋ ਤਾਜ਼ਾ ਰੇਟ!

All Latest NewsBusinessNational NewsNews FlashPunjab NewsTop BreakingTOP STORIES

 

Petrol Diesel Price- 

ਦੇਸ਼ ਵਾਸੀਆਂ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਸਵੇਰੇ 6 ਵਜੇ ਵਾਧਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪੈਟਰੋਲ ਡੀਜ਼ਲ ਦੀ ਕੀਮਤ ਵਿੱਚ 12 ਤੋਂ 14 ਪੈਸੇ ਦੇ ਵਿੱਚਕਾਰ ਵਾਧਾ ਦਰਦ ਕੀਤਾ ਗਿਆ ਹੈ।

ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ (Petrol Diesel Price) ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈਂਦਾ ਹੈ। ਅੱਜ ਸਵੇਰੇ 6 ਵਜੇ, ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (OMCs) ਨਵੀਨਤਮ ਦਰਾਂ ਜਾਰੀ ਕਰਦੀਆਂ ਹਨ, ਜੋ ਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਅਤੇ ਡਾਲਰ-ਰੁਪਏ ਦੀ ਐਕਸਚੇਂਜ ਦਰ ਵਿੱਚ ਬਦਲਾਅ ਦੇ ਆਧਾਰ ‘ਤੇ ਹੁੰਦੀਆਂ ਹਨ।

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿਤੀਆਂ ਗਈਆਂ ਹਨ। ਗੁੱਡ ਰਿਟਰਨਜ਼ ਵੈੱਬਸਾਈਟ ਦੇ ਅਨੁਸਾਰ, ਸ਼ਨੀਵਾਰ ਨੂੰ ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਪੈਟਰੋਲ 12 ਪੈਸੇ ਮਹਿੰਗਾ ਹੋ ਕੇ 94.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 14 ਪੈਸੇ ਮਹਿੰਗਾ ਹੋ ਕੇ 87.81 ਰੁਪਏ ਪ੍ਰਤੀ ਲੀਟਰ ਹੋ ਗਿਆ।

ਦੇਸ਼ ਦੇ ਕਈ ਵੱਡੇ ਸ਼ਹਿਰਾਂ ‘ਚ ਪੈਟਰੋਲ- ਡੀਜ਼ਲ ਦੀਆਂ ਨਵੀਨਤਮ ਕੀਮਤਾਂ:

ਚੰਡੀਗੜ੍ਹ: ਪੈਟਰੋਲ ₹94.30, ਡੀਜ਼ਲ ₹82.45

ਇੰਦੌਰ: ਪੈਟਰੋਲ ₹106.48, ਡੀਜ਼ਲ ₹91.88

ਪਟਨਾ: ਪੈਟਰੋਲ ₹105.58, ਡੀਜ਼ਲ ₹93.80

ਨਵੀਂ ਦਿੱਲੀ: ਪੈਟਰੋਲ ₹94.72, ਡੀਜ਼ਲ ₹87.62

ਮੁੰਬਈ: ਪੈਟਰੋਲ ₹104.21, ਡੀਜ਼ਲ ₹92.15

ਕੋਲਕਾਤਾ: ਪੈਟਰੋਲ ₹103.94, ਡੀਜ਼ਲ ₹90.76

 

Media PBN Staff

Media PBN Staff

Leave a Reply

Your email address will not be published. Required fields are marked *