ਪੰਜਾਬ ‘ਚ ਵਿਦਿਆਰਥੀ ਵੱਲੋਂ ਖੁਦਕੁਸ਼ੀ, ਪ੍ਰਿੰਸੀਪਲ ਸਮੇਤ 4 ਅਧਿਆਪਕਾਂ ਵਿਰੁੱਧ FIR ਦਰਜ
Punjab News –
ਪੰਜਾਬ ਦੇ ਵਿੱਚ ਇੱਕ ਵਾਰ ਫਿਰ ਦਰਦਨਾਕ ਵਾਰਦਾਤ ਵਾਪਰੀ ਹੈ। ਦਰਅਸਲ ਮੋਗਾ ਦੇ ਧਰਮਕੋਟ ਵਿਚ ਇੱਕ ਸਕੂਲੀ ਵਿਦਿਆਰਥੀ ਦੇ ਵੱਲੋਂ ਜਹਿਰ ਨਿਕਲ ਕੇ ਖੁਦਕੁਸ਼ੀ ਕਰ ਲਈ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪ੍ਰਿੰਸੀਪਲ ਸਮੇਤ ਚਾਰ ਅਧਿਆਪਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਦੋਸ਼ ਹੈ ਕਿ ਸਕੂਲ ਅਧਿਆਪਕ ਵੱਲੋਂ ਝਾੜ ਪਾਉਣ ’ਤੇ ਵਿਦਿਆਰਥੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਜਸ਼ਨਪ੍ਰੀਤ ਸਿੰਘ ਨਾਮ ਦੇ ਲੜਕੇ ਨੂੰ ਅਧਿਆਪਕ ਨੇ ਇਕ ਲੜਕੀ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਸੀ।
ਇਸ ਤੋਂ ਬਾਅਦ ਅਧਿਆਪਕ ਉਸਨੂੰ ਪ੍ਰਿੰਸੀਪਲ ਕੋਲ ਲੈ ਗਿਆ। ਵਿਦਿਆਰਥੀ ਦੀ ਇਸ ਹਰਕਤ ‘ਤੇ ਪ੍ਰਿੰਸੀਪਲ ਨੇ ਸਖਤ ਐਕਸ਼ਨ ਲੈਂਦਿਆਂ ਹੋਇਆਂ ਵਿਦਿਆਰਥੀ ਦਾ ਨਾਮ ਕੱਟ ਦਿੱਤਾ ਅਤੇ ਉਕਤ ਵਿਦਿਆਰਥੀ ਨੂੰ ਆਪਣੇ ਮਾਪਿਆਂ ਨੂੰ ਸਕੂਲ ਲੈ ਕੇ ਆਉਣ ਲਈ ਕਿਹਾ ਸੀ।
ਦੱਸਿਆ ਇਹ ਜਾ ਰਿਹਾ ਹੈ ਕਿ ਵਿਦਿਆਰਥੀ ਨੇ ਘਰ ਜਾ ਕੇ ਜਹਿਰ ਨਿਗਲ ਲਈ, ਅਤੇ ਕੁਝ ਹੀ ਸਮੇਂ ਬਾਅਦ ਉਹਦੀ ਮੌਤ ਹੋ ਗਈ। ਭਾਵੇਂ ਕਿ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ ਪਰ ਪੁਲਿਸ ਨੇ ਇਹਤਿਆਤ ਵਰਤਦੇ ਹੋਏ ਮਾਪਿਆਂ ਦੀ ਸ਼ਿਕਾਇਤ ਉੱਤੇ ਪ੍ਰਿੰਸੀਪਲ ਸਮੇਤ ਚਾਰ ਅਧਿਆਪਕਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

