ਵੱਡਾ ਝਟਕਾ! ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ
ਨਵੀਂ ਦਿੱਲੀ
ਇੱਕ ਪਾਸੇ ਜਿੱਥੇ ਜੀਐਸਟੀ ਘਟਾਉਣ ਦੇ ਨਾਲ ਮਹਿੰਗਾਈ ‘ਤੇ ਥੋੜਾ ਜਿਹਾ ਕੰਟਰੋਲ ਸਰਕਾਰ ਦੇ ਵੱਲੋਂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਅੱਜ ਪਹਿਲੀ ਅਕਤੂਬਰ ਨੂੰ ਹੀ ਦੇਸ਼ ਵਾਸੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਤਿਉਹਾਰੀ ਸੀਜ਼ਨ ਦੌਰਾਨ ਪੈਟਰੋਲੀਅਮ ਕੰਪਨੀਆਂ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ।
ਪੈਟਰੋਲੀਅਮ ਕੰਪਨੀਆਂ ਨੇ ਗੈਸ ਸਿਲੰਡਰ ਦੀ ਕੀਮਤ 16.50 ਰੁਪਏ ਵਧਾ ਦਿੱਤੀ ਹੈ।ਇਸ ਵਾਧੇ ਨਾਲ ਤਿਉਹਾਰਾਂ ਦੇ ਦਿਨਾਂ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ।
ਪੈਟਰੋਲੀਅਮ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ 16.50 ਰੁਪਏ ਵਧਾ ਦਿੱਤੀ ਹੈ। ਦਿੱਲੀ ਵਿੱਚ ਇਸਦੀ ਕੀਮਤ 1595.50 ਰੁਪਏ ਹੋ ਗਈ ਹੈ।
ਅੱਜ ਤੋਂ, 19 ਕਿਲੋਗ੍ਰਾਮ ਵਾਲਾ ਵਪਾਰਕ ਗੈਸ ਸਿਲੰਡਰ 16.50 ਰੁਪਏ ਮਹਿੰਗਾ ਹੋ ਗਿਆ ਹੈ। ਦਿੱਲੀ ਵਿੱਚ ਇਸਦੀ ਕੀਮਤ 15.50 ਰੁਪਏ ਵਧ ਕੇ 1595.50 ਰੁਪਏ ਹੋ ਗਈ ਹੈ। ਪਹਿਲਾਂ ਇਹ 1580 ਰੁਪਏ ਵਿੱਚ ਉਪਲਬਧ ਸੀ।
ਜਦੋਂਕਿ ਕੋਲਕਾਤਾ ਵਿੱਚ ਇਹ ਹੁਣ 16.50 ਰੁਪਏ ਮਹਿੰਗਾ ਹੋ ਜਾਵੇਗਾ ਅਤੇ 1700.50 ਰੁਪਏ ਵਿੱਚ ਉਪਲਬਧ ਹੋਵੇਗਾ।

