ਵੱਡੀ ਖ਼ਬਰ: ਹਰਿਦੁਆਰ ਅਸਥੀਆਂ ਵਿਸਰਜਨ ਕਰਨ ਜਾ ਰਹੇ 6 ਲੋਕਾਂ ਦੀ ਸੜਕ ਹਾਦਸੇ ‘ਚ ਮੌਤ!
Punjabi News- ਮੁਜ਼ੱਫਰਨਗਰ (ਯੂਪੀ) ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।
ਇਸ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਮੋਹਿਨੀ (44), ਅੰਜੂ (30), ਵਿੰਮੀ (35), ਰਾਜੇਂਦਰ (50), ਸ਼ਿਵਾ (30, ਡਰਾਈਵਰ) ਅਤੇ ਪੀਯੂਸ਼ (30) ਸਾਰੇ ਹਰਿਆਣਾ ਦੇ ਫਰੀਦਪੁਰ ਦੇ ਰਹਿਣ ਵਾਲੇ ਹਨ।
ਇਹ ਹਾਦਸਾ ਬੁੱਧਵਾਰ ਨੂੰ ਐਸਯੂਵੀ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ।
ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਪਾਣੀਪਤ-ਖਾਤਿਮਾ ਹਾਈਵੇਅ ਇੱਕ ਸੜਕ ਕੰਢੇ ਤੇ ਟਰੱਕ ਖੜ੍ਹਾ ਸੀ, ਜਿਸ ਨਾਲ ਇੱਕ ਐਸਯੂਵੀ ਗੱਡੀ ਟਕਰਾ ਗਈ।
ਪੁਲਿਸ ਨੇ ਦੱਸਿਆ ਕਿ ਪੀੜ੍ਹਤ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਵਿਸਰਜਨ ਕਰਨ ਲਈ ਹਰਿਆਣਾ ਤੋਂ ਹਰਿਦੁਆਰ ਜਾ ਰਹੇ ਸਨ। tribune

