Breaking News: ED ਅੱਗੇ ਪੇਸ਼ ਹੋਈ ਪ੍ਰਸਿੱਧ ਅਦਾਕਾਰਾ! ਸੱਟੇਬਾਜ਼ੀ ਨਾਲ ਜੁੜਿਆ ਮਾਮਲਾ
Breaking News- ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਪਲੇਟਫਾਰਮ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ED ਦੇ ਵੱਲੋਂ ਪ੍ਰਸਿੱਧ ਅਦਾਕਾਰਾ ਅਤੇ ਮਾਡਲ ਉਰਵਸ਼ੀ ਰੌਟੇਲਾ ਤੋਂ ਪੁੱਛਗਿੱਛ ਕੀਤੀ ਗਈ।
ਮੀਡੀਆ ਰਿਪੋਰਟਾਂ ਮੁਤਾਬਿਕ ਰੌਟੇਲਾ ਇੱਕ ਪਲੇਟਫਾਰਮ ਕੰਪਨੀ ਦੀ ਅੰਬੈਸਡਰ ਹੈ, ਜੋ ਕੈਰੇਬਿਆਈ ਟਾਪੂ ਕੁਰਕਾਓ ਵਿੱਚ ਰਜਿਸਟਰਡ ਹੈ।
ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ (ED) ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮ ਐੱਲ ਏ) ਦੀਆਂ ਤਜਵੀਜ਼ਾਂ ਤਹਿਤ ਉਸਦਾ ਬਿਆਨ ਦਰਜ ਕੀਤਾ ਹੈ।
ਦੱਸਦੇ ਚੱਲੀਏ ਕਿ, ਕੁੱਝ ਦਿਨ ਪਹਿਲਾਂ ਈਡੀ ਵੱਲੋਂ ਕ੍ਰਿਕਟਰ ਯੁਵਰਾਜ ਸਿੰਘ, ਸੁਰੇਸ਼ ਰੈਣਾ, ਰੌਬਿਨ ਉਥੱਪਾ ਅਤੇ ਸ਼ਿਖਰ ਧਵਨ ਵਰਗੇ ਕ੍ਰਿਕਟਰਾਂ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ, ਮਿਮੀ ਚੱਕਰਵਰਤੀ (ਸਾਬਕਾ ਟੀ ਐੱਮ ਸੀ ਸੰਸਦ ਮੈਂਬਰ) ਅਤੇ ਅੰਕੁਸ਼ ਹਾਜ਼ਰਾ (ਬੰਗਾਲੀ ਕਲਾਕਾਰ) ਤੋਂ ਵੀ ਪੁੱਛ ਪੜਤਾਲ ਕੀਤੀ ਹੈ।

