UK ‘ਚ ਦੰਗੇ; ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਫੂਕੀਆਂ- ਵੇਖੋ ਵੀਡੀਓ
ਨਵੀਂ ਦਿੱਲੀ-
UK ਦੇ ਲੀਡਜ਼ ਵਿੱਚ ਬੱਚਿਆਂ ਨੂੰ ਲੈ ਕੇ ਹਿੰਸਾ ਭੜਕ ਗਈ। ਬੀਤੀ ਰਾਤ ਲੀਡਜ਼ ਸ਼ਹਿਰ ਵਿੱਚ ਲੋਕਾਂ ਨੇ ਹੰਗਾਮਾ ਮਚਾ ਦਿੱਤਾ। ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਦੀਆਂ ਕਈ ਗੱਡੀਆਂ ਅਤੇ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ।
BREAKING NEWS UPDATE; Serious Public Disorder in Harehills in Leeds; police vehicles attacked & overturned; absolute MAYHEM & MADNESS
pic.twitter.com/ONA5xeHcqr
— Norman Brennan (@NormanBrennan) July 18, 2024
ਸਕਾਈ ਨਿਊਜ਼ ਦੇ ਅਨੁਸਾਰ, ਦੰਗੇ ਇੱਕ ਚਾਈਲਡ ਕੇਅਰ ਏਜੰਸੀ ਦੁਆਰਾ ਬੱਚਿਆਂ ਨੂੰ ਆਪਣੇ ਨਾਲ ਲਿਜਾਣ ਕਾਰਨ ਹੋਏ ਹਨ।
ਬੀਬੀਸੀ ਦੀ ਰਿਪੋਰਟ ਦੇ ਮੁਤਾਬਕ, ਸ਼ੁਰੂ ਵਿੱਚ ਏਜੰਸੀ ਦੇ ਕਰਮਚਾਰੀਆਂ ਅਤੇ ਬੱਚਿਆਂ ਨੂੰ ਲਕਸੋਰ ਰੋਡ ‘ਤੇ ਦੇਖਿਆ ਗਿਆ, ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ।
ਡੇਲੀਮੇਲ ਦੀ ਰਿਪੋਰਟ ਦੇ ਅਨੁਸਾਰ, ਹੇਰੇਹਿਲਸ ਸਵੇਰੇ ਅਜਿਹਾ ਲੱਗ ਰਿਹਾ ਸੀ ਜਿਵੇਂ ਇਹ ਕੋਈ ਜੰਗ ਦਾ ਮੈਦਾਨ ਹੋਵੇ। ਭੀੜ ਲਗਾਤਾਰ ਹਿੰਸਾ ਕਰ ਰਹੀ ਸੀ ਅਤੇ ਪੂਰੇ ਇਲਾਕੇ ਵਿਚ ਕਈ ਥਾਵਾਂ ‘ਤੇ ਅੱਗ ਲਗਾ ਰਹੀ ਸੀ।
ਹਿੰਸਾ ਤੋਂ ਬਾਅਦ ਹਰ ਕੋਨੇ ‘ਤੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।