ਬਟਾਲਾ: ਐਲੀਮੈਂਟਰੀ ਟੀਚਰਜ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਹੋਈ ਚੋਣ
ਐਲੀਮੈਂਟਰੀ ਟੀਚਰਜ ਯੂਨੀਅਨ ਰਜਿ: ਗੁਰਦਾਸਪੁਰ ਹਮੇਸ਼ਾ ਅਧਿਆਪਕਾਂ ਦੇ ਮਸਲੇ ਹੱਲ ਕਰਦੀ ਰਹੀ ਹੈ: ਅਸ਼ਵਨੀ ਫੱਜੂਪੁਰ, ਜੌਲੀ ਸੁਖਦੀਪ ਸਿੰਘ
ਰੋਹਿਤ ਗੁਪਤਾ, ਬਟਾਲਾ
ਐਲੀਮੈਂਟਰੀ ਟੀਚਰਜ ਯੂਨੀਅਨ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਪੰਨੂੰ ਦੀ ਅਗਵਾਈ ਵਿੱਚ , ਉੱਪ ਪ੍ਰਧਾਨ ਨਰੇਸ਼ ਪਨਿਆੜ ਦੇ ਸਹਿਯੋਗ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ ਦੀ ਬਲਾਕ ਬਟਾਲਾ 2 ਦੇ ਅਹੁੱਦੇਦਾਰਾਂ ਦੀ ਚੋਣ ਸਫ਼ਲਤਾ ਪੂਰਵਕ ਸੰਪੰਨ ਹੋ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਪੰਜਾਬ ਪ੍ਰਧਾਨ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ, ਸੂਬਾਈ ਆਗੂ ਮਲਕੀਤ ਸਿੰਘ ਕਾਹਨੂੰਵਾਨ , ਹਰਪ੍ਰੀਤ ਸਿੰਘ ਪਰਮਾਰ, ਪ੍ਰਭਜੋਤ ਸਿੰਘ ਜੋਤਾ, ਰਛਪਾਲ ਸਿੰਘ ਉਦੋਕੇ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ, ਸਕੱਤਰ ਜੌਲੀ ਸੁਖਦੀਪ ਸਿੰਘ, ਜ਼ਿਲ੍ਹਾ ਪ੍ਰੈੱਸ ਸਕੱਤਰ ਗਗਨਦੀਪ ਸਿੰਘ , ਨਿਸ਼ਾਨ ਸਿੰਘ ਖਾਨਪੁਰ, ਰਣਜੀਤ ਸਿੰਘ ਛੀਨਾ,ਰਜਿੰਦਰ ਸਿੰਘ ਸੈਣੀ,ਜਗਦੀਪ ਸਿੰਘ ਘੁਮਾਣ/ਮੰਡ, ਮਨਜਿੰਦਰ ਢਿਲੋ,ਸਤਬੀਰ ਸਿੰਘ ਕਾਹਲੋਂ, ਭੁਪਿੰਦਰ ਸਿੰਘ ਦਿਓ, ਸੰਜੀਵ ਸ਼ਰਮਾ, ਮਨਜਿੰਦਰ ਸਿੰਘ ਢਿਲੋਂ,ਦਲਜਿੰਦਰ ਸਿੰਘ ਸੰਧੂ, ਜਸਪਿੰਦਰ ਸਿੰਘ ਬਸਰਾ, ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਵੇਂ ਚੁਣੇ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ , ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਦੀ ਬਲਾਕ ਬਟਾਲਾ 2 ਚੋਣ ਕੀਤੀ ਗਈ ਹੈ, ਜਿਸ ਵਿੱਚ ਰਮਿੰਦਰ ਸੰਧੂ ਨੂੰ ਪ੍ਰਧਾਨ, ਬਨਦੀਪ ਸਿੰਘ ਵਾਹਲਾ ਤੇ ਕਮਲ ਡੱਬ ਨੂੰ ਸੀਨੀ ਮੀਤ ਪ੍ਰਧਾਨ, ਬਲਜਿੰਦਰ ਸਿੰਘ ਭਿੰਡਰ ਨੂੰ ਜਨਰਲ ਸਕੱਤਰ, ਅੰਕੁਰ ਸ਼ਰਮਾਂ ਨੂੰ ਵਿੱਤ ਸਕੱਤਰ ਤੇ ਜਸ਼ਨਦੀਪ ਸਿੰਘ ਨੂੰ ਵਿੱਤ ਸਕੱਤਰ ਨੂੰ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਨਾਲ ਸੈਂਟਰ ਮੁੱਖ ਅਧਿਆਪਕ ਦੀਪਕ ਭਾਰਦਵਾਜ ਤੇ ਰਮਨਜੀਤ ਸਿੰਘ ਨੂੰ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਨਿਯੁਕਤ ਕੀਤਾ ਤੇ ਸੈਂਟਰ ਮੁੱਖ ਅਧਿਆਪਕ ਪਰਮਜੀਤ ਸਿੰਘ ਨੂੰ ਸੂਬਾ ਕਮੇਟੀ ਦੇ ਮੈਂਬਰ ਦੀ ਤਜਵੀਜ਼ ਭੇਜੀ ਗਈ ਹੈ। ਉਨ੍ਹਾਂ ਨਵ ਨਿਯੁਕਤ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਪੰਜਾਬ ਪ੍ਰਧਾਨ ਬੀ.ਪੀ.ਈ.ਓ. ਲਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਐਲੀਮੈਂਟਰੀ ਟੀਚਰਜ ਯੂਨੀਅਨ ਰਜਿ: ਗੁਰਦਾਸਪੁਰ ਹਮੇਸ਼ਾ ਅਧਿਆਪਕਾਂ ਦੇ ਮਸਲੇ ਹੱਲ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯਤਨ ਜਾਰੀ ਰਹਿਣਗੇ। ਇਸ ਦੌਰਾਨ ਜਥੇਬੰਦੀ ਦੇ ਵੱਖ-ਵੱਖ ਆਗੂਆਂ ਵੱਲੋਂ ਆਪਣੇ ਵਿਚਾਰ ਰੱਖਦੇ ਹੋਏ ਅਧਿਆਪਕਾਂ ਦੇ ਮਸਲਿਆਂ ਬਾਰੇ ਵਿੱਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਅਜਾਦਵਿੰਦਰ ਸਿੰਘ, ਤੇਜਿੰਦਰਪਾਲ ਸਿੰਘ ਮੱਲੀ, ਗੁਰਵਿੰਦਰ ਸਿੰਘ, ਸੰਜੀਵ ਕੁਮਾਰ, ਨਰਿੰਦਰ ਸਿੰਘ , ਭੁਪਿੰਦਰ ਸਿੰਘ ਦਿਓ, ਲਖਬੀਰ ਸਿੰਘ ਚੀਮਾ, ਭੁਪਿੰਦਰ ਪੱਡਾ , ਰਜਿੰਦਰ ਸਿੰਘ ਬੱਦੋਵਾਲ, ਬਲਜਿੰਦਰ ਸਿੰਘ ਬੱਲ, ਲਖਵਿੰਦਰ ਸਿੰਘ ਸੇਖੋ, ਵਿਕਾਸ ਸ਼ਰਮਾ, ਸੁਲੱਖਣ ਸਿੰਘ ਸੈਣੀ, ਵਰਿੰਦਰ ਕੁਮਾਰ ਕਾਲਾ,ਚਮਕੌਰ ਸਿੰਘ, ਜਗਜੀਤ ਸਿੰਘ ਸੈਂਟਰ ਹੈੱਡ ਟੀਚਰ, ਕਰਮਜੀਤ ਸਿੰਘ ਕਾਹਲੋਂ, ਨਿਸ਼ਾਨ ਸਿੰਘ ਚੀਮਾ, ਅਮਰਦੀਪ ਸਿੰਘ ਦਿਉਲ, ਹਰਪਿੰਦਰ ਸਿੰਘ ਸੰਗਰਾਏ, ਕੁਲਦੀਪ ਸਿੰਘ, ਕੇਵਲ ਸਿੰਘ ਸੁਨੱਈਆ, ਨਵਜੋਤ ਸਿੰਘ, ਨਰੇਸ਼ ਕੁਮਾਰ ਨਸੀਰਪੁਰ, ਮਨਮੋਹਨ ਸਿੰਘ ਪੀਰੋਵਾਲੀ, ਰਾਜਵਿੰਦਰ ਸਿੰਘ, ਜਰਨੈਲ ਸਿੰਘ ਸਨੱਈਆ, ਸੰਜੀਵ ਲੋਹ ਚੱਪ, ਰਜਿੰਦਰ ਸਿੰਘ ਦੋਲਤਪੁਰ, ਦਲਜੀਤ ਸਿੰਘ, ਪਰਮਜੀਤ ਸਿੰਘ, ਰਾਜੇਸ਼ ਨਗੋਤਰਾ, ਗੁਰਮੀਤ ਪਾਲ, ਚਰਨਜੀਤ ਸਿੰਘ, ਜੋਹਨ ਵਿਲੀਅਮ, ਗੁਰਮੀਤ ਸਿੰਘ, ਗਰੀਸ਼ ਕੋਸ਼ਲ, ਸਤਿੰਦਰ ਕੁਮਾਰ, ਰਮੇਸ਼ ਭੁੱਲਰ, ਸੰਦੀਪ ਰਾਏ, ਮਨਦੀਪ ਕੁਮਾਰ ਮਰੜ, ਹਰਿੰਦਰਜੀਤ ਸਿੰਘ ਨੰਗਲ ਬੁੱਟਰ, ਕੁਲਦੀਪ ਕੁਮਾਰ ਹਾਜ਼ਰ ਸਨ। ਇਸ ਦੌਰਾਨ ਭਰਾਤਰੀ ਜਥੇਬੰਦੀ ਈ.ਟੀ.ਟੀ. ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਜਿੰਦਰ ਸਿੰਘ ਬੱਲ , ਮਨਦੀਪ ਸਿੰਘ ਸ਼ੇਰੂ ਤੇ ਦਲਜੀਤ ਸਿੰਘ ਧੰਦਲ ਵੱਲੋਂ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਹਾਜ਼ਰ ਹੋ ਕੇ ਸਮਰਥਨ ਦਿੱਤਾ ਗਿਆ।