Punjab News- ਰੇੜ੍ਹੀ-ਫ਼ੜੀ ਵਾਲਿਆਂ ਨੂੰ ਉਜਾੜਣ ਵਾਲੇ AAP ਵਿਧਾਇਕ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੇ ਸਾੜੇ ਪੁਤਲੇ

All Latest NewsNews FlashPunjab News

 

ਦੁਸਹਿਰੇ ਨੂੰ ਸਮਰਪਿਤ ਵਿਧਾਇਕ ਗੋਲਡੀ ਕੰਬੋਜ, ਐਸਡੀਐਮ ਅਤੇ ਸੈਕਟਰੀ ਦੇ ਪੂਤਲੇ ਫੂਕੇ ਗਏ

ਜਲਾਲਾਬਾਦ (ਰਣਬੀਰ ਕੌਰ ਢਾਬਾਂ)

ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜੀ ਫੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਤੀਜੇ ਦਿਨ ਚ ਦਾਖਲ ਹੋ ਗਿਆ।

ਰੇੜ੍ਹੀ ਫ਼ੜੀ ਵਾਲਿਆਂ ਨੂੰ ਜਬਰੀ ਉਠਾਉਣ ਖਿਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਦੀ ਅਗਵਾਈ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮੀਤ ਸਕੱਤਰ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਕੰਨਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:)ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ( ਬੂਟਾ ਸਿੰਘ ਬੁਰਜ ਗਿੱਲ)ਜੋਗਾ ਸਿੰਘ, ਹਰਜੀਤ ਕੌਰ ਢੰਡੀਆਂ,ਰੇੜ੍ਹੀ,ਫ਼ੜੀ ਵਾਲਿਆਂ ਦੇ ਆਗੂ ਸੁਰਿੰਦਰ ਸਿੰਘ,ਸੰਨੀ ਹਾਂਡਾ, ਲਵਲੀ ਕੁਮਾਰ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਕੰਬੋਜ ਨੇ ਕੀਤੀ।

ਪ੍ਰਦਰਸ਼ਨ ਸ਼ੁਰੂ ਹੋਣ ਮੌਕੇ ਹੀ ਆਗੂਆਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜਾ ਸਮਾਨ ਰੇੜ੍ਹੀ ਫ਼ੜੀ ਵਾਲਿਆਂ ਦਾ ਮਾਰਕੀਟ ਕਮੇਟੀ ਵੱਲੋਂ ਪੁਲਿਸ ਦੇ ਜਬਰ ਰਾਹੀਂ ਚੁੱਕ ਕੇ ਲਜਾਇਆ ਗਿਆ ਹੈ, ਉਹਨਾਂ ਨੂੰ ਤੁਰੰਤ ਵਾਪਸ ਕੀਤਾ ਜਾਵੇ, ਨਹੀਂ ਤਾਂ ਰੋਡ ਜਾਮ ਕਰਕੇ ਪੁਤਲੇ ਫੂਕੇ ਜਾਣਗੇ। ਇਸ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਦੇ ਦਖ਼ਲ ਤੇ ਮਾਰਕੀਟ ਕਮੇਟੀ ਵੱਲੋਂ ਰੇੜ੍ਹੀ ਫ਼ੜੀ ਵਾਲਿਆਂ ਦਾ ਚੁੱਕਿਆ ਜਬਰੀ ਸਮਾਨ ਵਾਪਸ ਕਰਵਾਇਆ ਗਿਆ, ਜਿਸ ਤੇ ਆਗੂਆਂ ਵੱਲੋਂ ਰੋਡ ਜਾਮ ਕਰਨ ਦਾ ਫੈਸਲਾ ਵਾਪਸ ਲਿਆ ਗਿਆ।

ਪ੍ਰੰਤੂ ਧਰਨਾ ਉਸ ਸਮੇਂ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਰੇੜ੍ਹੀ ਫ਼ੜੀ ਵਾਲਿਆਂ ਨੂੰ ਉਹਨਾਂ ਦੇ ਬਣਦੇ ਹੱਕ ਪ੍ਰਾਪਤ ਨਹੀਂ ਹੋ ਜਾਂਦੇ। ਆਗੂਆਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਨੂੰ ਪਹਿਲਾਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੁਮਾਰ ਗੋਲਡੀ ਕੰਬੋਜ ਵੱਲੋਂ ਉਦਘਾਟਨ ਕਰਕੇ ਅਲਾਟ ਕੀਤੇ ਗਏ ਰੇੜੀ ਫੜੀ ਸ਼ੈਡ ਨੂੰ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦਿੱਤਾ ਜਾਵੇਗਾ। ਇਸ ਪ੍ਰਦਰਸ਼ਨ ਵਿੱਚ ਹਮਾਇਤ ਲਈ ਕਾਂਗਰਸ ਪਾਰਟੀ ਦੇ ਆਗੂ ਅਤੇ ਸਾਬਕਾ ਜੰਗਲਾਤ ਮੰਤਰੀ ਹੰਸਰਾਜ ਜੋਸਨ ਅਤੇ ਓਬੀਸੀ ਸੈੱਲ ਦੇ ਪ੍ਰਧਾਨ ਅਤੇ ਕਾਂਗਰਸ ਦੇ ਆਗੂ ਰਾਜ ਬਖਸ਼ ਕੰਬੋਜ ਨੇ ਵੀ ਧਰਨੇ ਵਾਲੀ ਜਗ੍ਹਾ ਤੇ ਪਹੁੰਚ ਕੇ ਹਮਾਇਤ ਦਾ ਐਲਾਨ ਕੀਤਾ।

ਇਸ ਮੌਕੇ ਹੋਰਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਕ੍ਰਿਸ਼ਨ ਧਰਮੂ ਵਾਲਾ, ਬਲਵੰਤ ਚੌਹਾਣਾ, ਕਾਮਰੇਡ ਭਜਨ ਲਾਲ ਫਾਜ਼ਿਲਕਾ,ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰੇਮ ਸਿੰਘ, ਸੰਦੀਪ ਜੋਧਾ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਤਰ ਬਰਾੜ,ਚੰਨ ਸਿੰਘ ਸੈਦੋਕੇ,ਬਲਵਿੰਦਰ ਮਹਾਲਮ,ਸੋਨਾ ਧੁਨਕੀਆਂ,ਏਆਈਐਸਐਫ ਦੀ ਆਗੂ ਨੀਰਜ਼ ਫਾਜ਼ਿਲਕਾ ਅਤੇ ਕੁਲਜੀਤ ਕੌਰ ਕਾਠਗੜ੍ਹ ਨੇ ਵੀ ਸੰਬੋਧਨ ਕੀਤਾ।

 

Media PBN Staff

Media PBN Staff

Leave a Reply

Your email address will not be published. Required fields are marked *