ਸੈਂਟਰ ਸੁਲਤਾਨਵਾਲਾ,ਬਲਾਕ ਫ਼ਿਰੋਜ਼ਪੁਰ-2 ਦੀਆਂ ਸੈਂਟਰ ਪੱਧਰੀ ਖੇਡਾਂ ਰਹੀਆਂ ਸ਼ਾਨਦਾਰ
ਸੈਂਟਰ ਸੁਲਤਾਨਵਾਲਾ,ਬਲਾਕ ਫ਼ਿਰੋਜ਼ਪੁਰ-2 ਦੀਆਂ ਸੈਂਟਰ ਪੱਧਰੀ ਖੇਡਾਂ ਰਹੀਆਂ ਸ਼ਾਨਦਾਰ
ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ
ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਸਿੱਖਿਆ ਅਫਸਰ ਸੁਨੀਤਾ ਕੁਮਾਰੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਬਲਾਕ ਪ੍ਰਾਇਮਰੀ ਸਿੱਖਿਆ ਅਨੁਸਾਰ ਰਾਜਨ ਨਰੂਲਾ ਅਤੇ ਸੈਂਟਰ ਹੈਡ ਟੀਚਰ ਨਿਤਾਸ਼ਾ ਰਾਣੀ ਦੀ ਅਗਵਾਈ ਹੇਠ ਸੈਂਟਰ ਸੁਲਤਾਨ ਵਾਲਾ ਬਲਾਕ ਫਿਰੋਜਪੁਰ-2 ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ, ਇਸ ਵਿੱਚ ਸੈਂਟਰ ਦੇ ਸਾਰੇ ਸਕੂਲਾ ਨੇਂ ਭਾਗ ਲਿਆ ਅਤੇ ਵੱਖ-2 ਖੇਡਾਂ ਵਿੱਚ ਮੱਲਾਂ ਮਾਰ ਕੇ ਆਪਣੇ-2 ਸਕੂਲ ਦਾ ਨਾਂ ਰੋਸ਼ਨ ਕੀਤਾ।ਖੇਡਾਂ ਵਿੱਚ 100ਮੀਟਰ (ਲੜਕੇ) ਵਿੱਚ ਦਿਲਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕਟੋਰਾ ਨੇ ਪਹਿਲਾ ਸਥਾਨ ਹਾਸਿਲ ਕੀਤਾ। 200 ਮੀ. ਵਿੱਚ ਗੁਰਸੇਵਕ ਸਿੰਘ ਸ.ਪ੍ਰਾ.ਸ. ਨਿਜਾਮਵਾਲਾ ਨੂੰ ਪਹਿਲਾ ਸਥਾਨ ਹਾਸਿਲ ਕੀਤਾ। ਲੜਕਿਆਂ ਵਿੱਚ 100 ਮੀ. ਵਿੱਚ ਖੁਸਦੀਪ ਸ.ਪ੍ਰਾ.ਸ. ਕਟੋਰਾ ਅਤੇ 200 ਮੀ. ਵਿੱਚ ਸ.ਪ੍ਰਾ.ਸ. ਸੁਲਤਾਨ ਵਾਲਾ ਦੇ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨੈਸ਼ਨਲ ਸਟਾਇਲ ਕਬੱਡੀ (ਲੜਕੇ) ਵਿੱਚ ਨਿਜ਼ਾਮ ਵਾਲਾ ਨੇ ਜੇਤੂ ਰਿਹਾ ਅਤੇ ਨੈਸ਼ਨਲ ਸਟਾਇਲ ਕਬੱਡੀ (ਲੜਕੀਆਂ) ਵਿੱਚ ਸ.ਪ੍ਰਾ.ਸ.ਸੁਲਤਾਨ ਵਾਲਾ ਅਤੇ ਸਰਕਲ ਕੱਬਡੀ ਵਿੱਚ ਕਾਮਲ ਵਾਲਾ ਮੁੱਠਿਆਵਾਲਾ ਅਤੇ ਰੱਸਾਕੱਸੀ ਵਿੱਚ ਸ.ਪ੍ਰਾ.ਸ. ਧੀਰਾ ਘਾਰਾ ਦੀ ਟੀਮ ਜੇਤੂ ਰਹੀ। ਇਸ ਮੌਕੇ ਕਪਿਲ ਦੇਵ ਹੈੱਡ ਟੀਚਰ,ਸਰਬਜੀਤ ਕੌਰ,ਪੂਜਾ ਰਾਣੀ, ਪਰਮਜੀਤ ਕੌਰ ਹੈੱਡ ਟੀਚਰ ਸੁਖਦੇਵ ਸਿੰਘ ਹੈਡ ਟੀਚਰ ਅਮਰਜੀਤ ਸਿੰਘ ,ਪਵਨ ਕੁਮਾਰ, ਧਰਮਵੀਰ ਸਰਮਾ,ਅਕਸੈ ਕੁਮਾਰ, ਅਜੇ ਕੁਮਾਰ, ਕਿਰਨਦੀਪ ਕੌਰ ਤੇ ਸਮੂਹ ਅਧਿਆਪਕਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਅਖੀਰ ਵਿੱਚ ਸੱਭਿਆਚਾਰਕ ਪ੍ਰੋਗਰਾਮ ਸਰਕਾਰੀ ਪ੍ਰਾਇਮਰੀ ਸਕੂਲ, ਸੁਲਤਾਨ ਵਾਲਾ ਵੱਲੋਂ ਪੇਸ਼ ਕੀਤਾ ਗਿਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਸੀ। ਇਸ ਉਪਰੰਤ ਸੈਂਟਰ ਹੈਡ ਨਿਤਾਸ਼ਾ ਰਾਣੀ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਬਲਾਕ ਖੇਡਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

