Holiday in Amritsar: ਪੰਜਾਬ ਸਰਕਾਰ ਵੱਲੋਂ ਸਕੂਲਾਂ-ਕਾਲਜਾਂ ਅਤੇ ਦਫ਼ਤਰਾਂ ‘ਚ 8 ਅਕਤੂਬਰ ਦੀ ਛੁੱਟੀ ਦਾ ਐਲਾਨ
Holiday in Amritsar: ਪੰਜਾਬ ਸਰਕਾਰ ਵੱਲੋਂ 8 ਅਕਤੂਬਰ ਦੀ ਛੁੱਟੀ ਐਲਾਨ
ਪੰਜਾਬ ਸਰਕਾਰ ਦੇ ਵੱਲੋਂ 8 ਅਕਤੂਬਰ ਦੀ ਇੱਕ ਹੋਰ ਛੁੱਟੀ (Holiday) ਐਲਾਨ ਦਿੱਤੀ ਹੈ। ਹਾਲਾਂਕਿ ਇਸ ਦਿਨ ਸਿਰਫ਼ ਇੱਕ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਹੀ ਸਕੂਲ ਕਾਲਜ ਅਤੇ ਦਫ਼ਤਰ ਬੰਦ ਰਹਿਣਗੇ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ, ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੂਰਬ ਦੇ ਸਬੰਧ ਵਿੱਚ 8 ਅਕਤੂਬਰ 2025 ਦੀ ਅੰਮ੍ਰਿਤਸਰ ਦੇ ਸਰਕਾਰੀ ਦਫਤ਼ਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਤੋਂ ਇਲਾਵਾ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਸਥਾਨਕ ਛੁੱਟੀ ਐਲਾਨੀ ਗਈ ਹੈ।
ਪੰਜਾਬ ਸਰਕਾਰ ਵੱਲੋਂ 7 ਅਕਤੂਬਰ ਨੂੰ ‘ਜਨਤਕ ਛੁੱਟੀ’ (Holiday) ਦਾ ਐਲਾਨ
ਪੰਜਾਬ ਸਰਕਾਰ ਨੇ ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਵਸ ਨੂੰ ਮਨਾਉਣ ਲਈ 7 ਅਕਤੂਬਰ ਨੂੰ ਜਨਤਕ ਛੁੱਟੀ (Holiday) ਦਾ ਐਲਾਨ ਕੀਤਾ ਹੈ। ਸਰਕਾਰ ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ।
ਦੱਸ ਦਈਏ ਕਿ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ, ਅਤੇ ਇਸ ਮਹੀਨੇ ਵਿੱਚ ਪੰਜਾਬ ਦੇ ਨਿਵਾਸੀਆਂ ਲਈ ਕਈ ਛੁੱਟੀਆਂ (Holiday) ਹੋਣਗੀਆਂ।
ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਵਸ ਤੋਂ ਬਾਅਦ, ਦੀਵਾਲੀ 20 ਅਕਤੂਬਰ ਨੂੰ ਅਤੇ ਵਿਸ਼ਵਕਰਮਾ ਪੂਜਾ 22 ਅਕਤੂਬਰ ਨੂੰ ਛੁੱਟੀ (Holiday) ਮਨਾਈ ਜਾਵੇਗੀ, ਜਿਸਦੇ ਨਤੀਜੇ ਵਜੋਂ ਰਾਜ ਵਿੱਚ 5-6 ਜਨਤਕ ਛੁੱਟੀਆਂ ਹੋਣਗੀਆਂ।

