ਵੱਡੀ ਖ਼ਬਰ: AAP ਵੱਲੋਂ ਐਲਾਨੇ ਉਮੀਦਵਾਰ ਨੇ ਇੱਕ ਹੋਰ ਅਹੁਦੇ ਤੋਂ ਦਿੱਤਾ ਅਸਤੀਫ਼ਾ
Punjab News- ਆਮ ਆਦਮੀ ਪਾਰਟੀ (AAP) ਦੇ ਵੱਲੋਂ ਰਾਜ ਸਭਾ ਲਈ ਐਲਾਨੇ ਉਮੀਦਵਾਰ ਰਜਿੰਦਰ ਗੁਪਤਾ ਦੇ ਵੱਲੋਂ ਇੱਕ ਹੋਰ ਅਹੁਦੇ ਤੋਂ ਅੱਜ ਅਸਤੀਫ਼ਾ ਦੇ ਦਿੱਤਾ।
ਜਾਣਕਾਰੀ ਅਨੁਸਾਰ, ਰਜਿੰਦਰ ਗੁਪਤਾ ਨੇ ਚੰਡੀਗੜ੍ਹ ਦੀ ਇੱਕ ਡੀਮਡ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ (PEC) ਦੇ ਬੋਰਡ ਆਫ਼ ਗਵਰਨਰਜ਼ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਗੁਪਤਾ ਨੇ ਆਪਣਾ ਅਸਤੀਫ਼ਾ ਯੂਟੀ ਪ੍ਰਸ਼ਾਸਕ, ਗੁਲਾਬ ਚੰਦ ਕਟਾਰੀਆ ਨੂੰ ਸੌਂਪ ਦਿੱਤਾ ਹੈ। ਰਜਿੰਦਰ ਗੁਪਤਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਹਨ, ਜੋ ਕਿ ਟੈਕਸਟਾਈਲ ਅਤੇ ਕਾਗਜ਼ ਉਦਯੋਗ ਵਿੱਚ ਇੱਕ ਪ੍ਰਮੁੱਖ ਵਿਸ਼ਵਵਿਆਪੀ ਨਿਰਮਾਤਾ ਹੈ, ਜਿਸਦਾ ਮੁੱਖ ਦਫਤਰ ਲੁਧਿਆਣਾ ਵਿੱਚ ਹੈ।
ਦੱਸਦੇ ਚੱਲੀਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ (AAP) ਨੇ ਪੰਜਾਬ ਤੋਂ ਆਉਣ ਵਾਲੀ ਰਾਜ ਸਭਾ ਚੋਣ ਲਈ ਰਜਿੰਦਰ ਗੁਪਤਾ ਨੂੰ ਹਾਲ ਹੀ ਵਿੱਚ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ।

