Punjab News- ਰੇੜ੍ਹੀ-ਫੜੀ ਵਾਲਿਆਂ ਨੂੰ ਹੱਕ ਦਿਵਾਉਣ ਲਈ ਕਾਮਰੇਡਾਂ ਵੱਲੋਂ ਭੁੱਖ ਹੜਤਾਲ
Punjab News- ਰੇੜ੍ਹੀ, ਫ਼ੜੀ ਵਾਲਿਆਂ ਨੂੰ ਹੱਕ ਦਿਵਾਉਣ ਲਈ ਸੀਪੀਆਈ ਦੀ ਅਗਵਾਈ ‘ਚ ਅਣਮਿੱਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ
ਮੰਡੀ ਘੁਬਾਇਆ/ਜਲਾਲਾਬਾਦ
ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜੀ ਫੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ ਪਿਛਲੇ ਸੱਤ ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸ਼ੁਰੂ ਕੀਤੇ ਪ੍ਰਦਰਸ਼ਨ ਦੀ ਕੜੀ ਵਜੋਂ ਰੇੜ੍ਹੀ ਫ਼ੜੀ ਵਾਲਿਆਂ ਦੇ ਬਣਦੇ ਹੱਕ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਹੈ।
ਅੱਜ ਦੀ ਇਸ ਲੜੀਵਾਰ ਭੁੱਖ ਹੜਤਾਲ਼ ਵਿੱਚ ਬੈਠਣ ਵਾਲਿਆਂ ਵਿੱਚ ਕ੍ਰਮਵਾਰ ਪਰਮਜੀਤ ਢਾਬਾਂ, ਰਣਬੀਰ ਕੌਰ ਢਾਬਾਂ,ਮੋਹਨ ਸਿੰਘ,ਅਨੀਤਾ ਹਾਂਡਾ,ਸੋਮਾ ਰਾਣੀ,ਤਾਨੀਆ, ਬਲਵਿੰਦਰ ਸਿੰਘ,ਸਤਪਾਲ ਸਿੰਘ,ਲੇਖ ਰਾਜ, ਲਵਪ੍ਰੀਤ ਫਾਜ਼ਿਲਕਾ,ਹਰਮਨ ਸਿੰਘ,ਸ਼ਾਮਲ ਹੋ ਕੇ ਭੁੱਖ ਹੜਤਾਲ਼ ਸ਼ੁਰੂ ਕੀਤੀ।
ਇਸ ਮੌਕੇ ਭੁੱਖ ਹੜਤਾਲ ਤੇ ਬਿਠਾਉਣ ਵਾਲੇ ਆਗੂਆਂ ‘ਚ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ,ਆਮ ਆਦਮੀ ਪਾਰਟੀ ਦੇ ਬਜ਼ੁਰਗ ਆਗੂ ਨਿਰਮਲ ਸਿੰਘ ਬਰਾੜ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਚੰਨ ਸਿੰਘ ਸੈਦੋਕੇ,ਗੁਰਦਿਆਲ ਢਾਬਾਂ,ਤੇਜਾ ਸਿੰਘ ਅਮੀਰ ਖਾਸ,ਰੇੜ੍ਹੀ ਫ਼ੜੀ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ, ਪੰਜਾਬ ਇਸਤਰੀ ਸਭਾ ਵੱਲੋਂ ਸੁਮਿੱਤਰਾ ਦੇਵੀ,ਸਰਬ ਭਾਰਤ ਨੌਜਵਾਨ ਸਭਾ ਦੇ ਸੋਨਾ ਧੁਨਕੀਆਂ ਅਤੇ ਬਲਵਿੰਦਰ ਮਹਾਲਮ ਵੱਲੋਂ ਹਾਰ ਪਹਿਨਾ ਕੇ ਭੁੱਖ ਹੜਤਾਲ਼ ਸ਼ੁਰੂਆਤ ਕਰਵਾਈ। ਆਗੂਆਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਨੂੰ ਅਲਾਟ ਕੀਤੇ ਗਏ ਰੇੜ੍ਹੀ ਫ਼ੜੀ ਸ਼ੈਡ ਨੂੰ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦਿੱਤਾ ਜਾਵੇਗਾ।
ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੇ ਮੁੱਖ ਤੌਰ ‘ਤੇ ਜ਼ਿੰਮੇਵਾਰ ਇੱਥੋਂ ਦੇ ਹਲਕਾ ਵਿਧਾਇਕ ਅਤੇ ਐਸਡੀਐਮ ਜਲਾਲਾਬਾਦ ਹੋਣਗੇ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਿਸਾਨ ਆਗੂ ਜੋਗਾ ਸਿੰਘ ਭੋਗੀਪੁਰ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਦੇ ਬਣਦੇ ਹੱਕ ਪ੍ਰਾਪਤ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਦੀ ਪਿਛਲੇ ਨੌ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨ ਦੀ ਹਮਾਇਤ ਵਿੱਚ ਆ ਰਹੇ ਲੋਕਾਂ ਦਾ ਉਹ ਤਹਿ ਦਿਲੋਂ ਧੰਨਵਾਦੀ ਹਨ ਕਿ ਉਹ ਵੱਖਰੇ ਵੱਖਰੇ ਰੂਪ ਵਿੱਚ ਰਾਸ਼ਨ ਅਤੇ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ ਇਹ ਰੇੜ੍ਹੀ ਫ਼ੜੀ ਵਾਲਿਆਂ ਨੂੰ ਇੱਕ ਵੱਡੀ ਤਾਕਤ ਬਖਸ਼ ਰਿਹਾ ਹੈ। ਉਹਨਾਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਦੀ ਲੜਾਈ ਹੱਕੀ ਲੜਾਈ ਹੈ ਅਤੇ ਇੱਥੋਂ ਦੇ ਵਿਧਾਇਕ ਅਤੇ ਪ੍ਰਸ਼ਾਸਨ ਨੂੰ ਕਿਸੇ ਦੀ ਵੀ ਰੋਜ਼ੀ ਰੋਟੀ ਨੂੰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇ।
ਅੱਜ ਹਮਾਇਤ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬੀਕੇਯੂ(ਏਕਤਾ) ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗੁਰਭੇਜ ਸਿੰਘ ਰੋਹੀ ਵਾਲਾ ਨੇ ਐਲਾਨ ਕੀਤਾ ਕਿ ਉਹ ਜਿੱਤ ਤੱਕ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਚਲ ਸ਼ਾਮਿਲ ਰਹਿਣਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਬੀਕੇਯੂ(ਏਕਤਾ) ਉਗਰਾਹਾਂ ਦੇ ਗੁਰਮੀਤ ਸਿੰਘ ਮੰਨੇ ਵਾਲਾ, ਬੀਕੇਯੂ ਡਕੌਂਦਾ( ਪੰਧੇਰ) ਦੇ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ ਰੇੜ੍ਹੀ ਫ਼ੜੀ ਵਾਲਿਆਂ ਦੇ ਆਗੂ ਪਿੰਕੀ ਨਾਗਪਾਲ,ਸੰਨੀ ਹਾਂਡਾ,ਲਵਲੀ ਕੁਮਾਰ,ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਆਗੂ ਗੁਰਮੀਤ ਕੌਰ ਕਾਠਗੜ੍ਹ, ਹਰਜੀਤ ਕੌਰ ਢੰਡੀਆਂ,ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਸੰਦੀਪ ਜੋਧਾ, ਏਆਈਐਸਐਫ ਦੀ ਆਗੂ ਅਮ੍ਰਿਤ ਕਾਠਗੜ੍ਹ,ਕੁਲਜੀਤ ਕੌਰ,ਨੀਰਜ਼ ਫਾਜ਼ਿਲਕਾ,ਰਮਨ ਕੁਮਾਰ ਵਿਨਾਇਕ ਅਤੇ ਜਸਵੰਤ ਕਾਹਨੇ ਵਾਲਾ ਨੇ ਵੀ ਸੰਬੋਧਨ ਕੀਤਾ।

