ਅਧਿਆਪਕਾਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ DTF ਦਾ DEOs ਨੂੰ ਮਿਲਿਆ ਵਫਦ
ਮਾਨਸਾ
ਅਧਿਆਪਕਾਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਦਾ ਇੱਕ ਜ਼ਿਲਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸੀਨੀਅਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਬੈਹਣੀਵਾਲ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ ਅਫਸਰਾਂ (ਪ੍ਰਾਇਮਰੀ ਅਤੇ ਸੈਕੰਡਰੀ) ਮਿਲਿਆ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਰਮਜੀਤ ਤਾਮਕੋਟ ਨੇ ਦੱਸਿਆ ਕਿ ਅਧਿਆਪਕਾਂ ਨੇ ਆਪਣੇ ਕੋਲੋ ਪੈਸੇ ਖਰਚ ਕੇ ਸਕੂਲਾਂ ਵਿੱਚ ਵੱਖ ਵੱਖ ਉਸਾਰੀ ਦੇ ਕੰਮ ਕਰਵਾਇਆ ਲਗਭਗ ਇੱਕ ਸਾਲ ਹੋ ਚੁੱਕਿਆ ਹੈ|
ਪਰ ਅਜੇ ਤੱਕ ਸਰਕਾਰ ਵੱਲੋਂ ਗ੍ਰਾਂਟਾ ਜਾਰੀ ਨਹੀਂ ਕੀਤੀਆਂ ਗਈਆਂ| ਉਹਨਾਂ ਅੱਗੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਉਦਘਾਟਨਾ ਲਈ ਬਣਵਾਏ ਨੀਂਹ ਪੱਥਰਾਂ ਦੇ ਪੈਸੇ ਵੀ ਅਜੇ ਤੱਕ ਅਧਿਆਪਕਾਂ ਨੂੰ ਨਹੀਂ ਮਿਲੇ|
ਆਗੂਆਂ ਨੇ ਦੱਸਿਆ ਕਿ ਉਹਨਾਂ ਵਿਭਾਗ ਤੋ ਮੰਗ ਕੀਤੀ ਕਿ ਕੱਚੇ ਅਧਿਆਪਕਾਂ ਦੇ ਇਨਕਰੀਮੈਂਟ ਦਾ ਬਕਾਇਆ ਤੁਰੰਤ ਜਾਰੀ ਹੋਵੇ, ਸਫਾਈ ਸੇਵਕਾ ਦੀ ਪੈਂਡਿੰਗ ਤਨਖਾਹ ਦਿੱਤੀ ਜਾਵੇ, ਸਾਰੇ ਸਕੂਲਾਂ ਨੂੰ ਵਾਈ ਫਾਈ ਦੀ ਸਹੂਲਤ ਦਿੱਤੀ ਜਾਵੇ|
ਮਾਸਟਰ ਕਾਡਰ ਦੇ ਅਧਿਆਪਕਾਂ ਦੀਆਂ ਡਿਊਟੀਆਂ ਜ਼ਿਲਾ ਸਿੱਖਿਆ ਦਫਤਰ ਦੇ ਕਰਮਚਾਰੀ ਲਾਉਣ, ਸਰਵਿਸ ਬੁੱਕਾਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣ, ਕੁਝ ਅਧਿਆਪਕਾਂ ਦਾ ਪੈਂਡਿੰਗ ਪਿਆ, ਉੱਚ ਜ਼ਿਮੇਵਾਰੀ ਦਾ ਇਨਕਰੀਮੈਂਟ ਤੁਰੰਤ ਦਿੱਤਾ ਜਾਵੇ, ਈ-ਪੰਜਾਬ ਤੇ ਸਕੂਲਾਂ ਦੀਆਂ ਪੋਸਟਾਂ ਸਹੀ ਸ਼ੋ ਕੀਤੀਆਂ ਜਾਣ|
ਇਹਨਾਂ ਸਾਰੇ ਮਸਲਿਆਂ ਤੇ ਦੋਵੇਂ ਜ਼ਿਲਾ ਸਿੱਖਿਆ ਅਫਸਰਾਂ ਨੇ ਛੇਤੀ ਇਹ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਹੋਰਨਾਂ ਤੋ ਇਲਾਵਾ ਹਰਫ਼ੂਲ ਬੋਹਾ, ਗੁਰਪ੍ਰੀਤ ਭੀਖੀ, ਸੁਖਚੈਨ ਸੇਖੋਂ, ਦਮਨਜੀਤ ਮਾਨਸਾ, ਜਸਵਿੰਦਰ ਜਵਾਹਰਕੇ,ਕੁਲਦੀਪ ਅੱਕਾਵਾਲੀ, ਗੁਰਜੀਤ ਔਲਖ, ਰਾਜਿੰਦਰ ਸਿੰਘ ਜਵਾਹਰਕੇ, ਨਵੀਨ ਗੋਇਲ, ਰਾਜਿੰਦਰ ਸਿੰਘ ਐਚ ਟੀ, ਦਵਿੰਦਰ ਗੋਇਲ ਹਾਜ਼ਰ ਸਨ|

