ਵੱਡੀ ਖ਼ਬਰ: ਅਗਲੇ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ: ਨੂਹ ਪ੍ਰਸਾਸ਼ਨ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਹਰਿਆਣਾ ਸਰਕਾਰ ਦੇ ਵਲੋਂ ਨੂਹ ਜ਼ਿਲ੍ਹੇ ਦੇ ਅੰਦਰ ਅਗਲੇ 24 ਘੰਟਿਆਂ ਦੇ ਲਈ ਇੰਟਰਨੈੱਟ ਸੇਵਾਵਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਿਕ, ਨੂਹ ਪ੍ਰਸਾਸ਼ਨ ਨੇ ਹਰਿਆਣਾ ਸਰਕਾਰ ਦੇ ਹੁਕਮਾਂ ਤਹਿਤ ਇਹ ਫ਼ੈਸਲਾ ਜਲਾਭਿਸ਼ੇਕ ਯਾਤਰਾ ਨੂੰ ਲੈ ਕੇ ਲਿਆ ਹੈ।
ਇੰਟਰਨੈੱਟ ਸੇਵਾਵਾਂ 22 ਜੁਲਾਈ ਸ਼ਾਮ 6 ਵਜੇ ਤੱਕ ਬੰਦ ਰਹਿਣਗੀਆਂ।
ਦੱਸਣਾ ਬਣਦਾ ਹੈ ਕਿ, ਪਿਛਲੇ ਸਾਲ 31 ਜੁਲਾਈ ਨੂੰ ਨੂਹ ਦੰਗਿਆਂ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।
ਪ੍ਰਸਾਸ਼ਨ ਨਹੀਂ ਚਾਹੁੰਦਾ ਕਿ, ਫਿਰ ਤੋਂ ਅਜਿਹੀ ਘਟਨਾ ਵਾਪਰੇ, ਇਸ ਲਈ ਸਮੇਂ ਤੋਂ ਪਹਿਲਾਂ ਹੀ ਪੁਲਿਸ ਪ੍ਰਸਾਸ਼ਨ ਐਕਸ਼ਨ ਮੋਡ ਵਿਚ ਹੈ ਅਤੇ ਪੂਰੇ ਜਿਲ੍ਹੇ ਦੇ ਅੰਦਰ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।