ਬਿਜ਼ਨਸ ਬਲਾਸਟਰ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਸੰਪਨ- ਪ੍ਰਦੀਪ ਕਾਲਿਆ
ਵਿਭਾਗੀ ਦਿਸ਼ਾ ਨਿਰਦੇਸ਼ਾਂ ਅਧੀਨ ਮੁਕੰਮਲ ਹੋਈ ਬਿਜ਼ਨਸ ਬਲਾਸਟਰ ਸੰਬੰਧੀ ਜ਼ਿਲ੍ਹਾ ਪੱਧਰੀ ਮੀਟਿੰਗ
ਬਿਜ਼ਨਸ ਬਲਾਸਟਰ ਵਿਸ਼ੇ ਬਾਰੇ ਬਲਾਕ ਨੋਡਲ ਅਫਸਰਾਂ ਦੀਆਂ ਸੁਣੀਆਂ ਮੁਸ਼ਕਲਾਂ ਤੇ ਦੱਸੇ ਢੁੱਕਵੇਂ ਹੱਲ
ਪੰਜਾਬ ਨੈੱਟਵਰਕ, ਅੰਮ੍ਰਿਤਸਰ
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਵਿੱਚ ਛੋਟੀ ਉਮਰ ਤੋਂ ਹੀ ਬਿਜ਼ਨਸ ਪ੍ਰਤੀ ਜਾਗਰੂਕਤਾ, ਵਿਸਥਾਰਿਤ ਜਾਣਕਾਰੀ ਅਤੇ ਯੰਗ ਇੰਟਰਪ੍ਰੇਨੂਰਸ਼ਿਪ ਪ੍ਰੋਜੈਕਟ ਅਧੀਨ ਸਰਕਾਰੀ ਸਹੂਲਤਾਂ ਦਾ ਸਮੁੱਚਾ ਲਾਭ ਉਠਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਸ ਸਕੀਮ ਬਾਰੇ ਜੰਗੀ ਪੱਧਰ ਤੇ ਰਜਿਸਟ੍ਰੇਸ਼ਨ ਦਾ ਕੰਮ ਨਿਰੰਤਰ ਚੱਲ ਰਿਹਾ ਹੈ।
ਇਸ ਸੰਬੰਧੀ ਸਹਾਇਕ ਡਾਇਰੈਕਟਰ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਸਟੇਟ ਕਾਰਡੀਨੇਟਰ ਸ਼੍ਰੀਮਤੀ ਜੋਤੀ ਸੋਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਕੂਲ ਆਫ ਐਮੀਨੈਂਸ ਮਾਲ ਰੋਡ ਅੰਮ੍ਰਿਤਸਰ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਅੰਮ੍ਰਿਤਸਰ ਸ. ਹਰਭਗਵੰਤ ਸਿੰਘ ਜੀ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੇਸ਼ ਖੰਨਾ ਜੀ ਦੀ ਸਾਂਝੀ ਅਗਵਾਈ ਹੇਠ ਬਿਜਨਸ ਬਲਾਸਟਰ ਦੇ ਬਲਾਕ ਨੋਡਲ ਇੰਚਾਰਜਾਂ ਦੀ ਮੀਟਿੰਗ ਕਰਵਾਈ ਗਈ।
ਜਿਸ ਵਿੱਚ ਬਿਜ਼ਨਸ ਬਲਾਸਟਰ ਵਿਸ਼ੇ ਸੰਬੰਧੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਅਹਿਮ ਮੀਟਿੰਗ ਵਿੱਚ ਬਿਜ਼ਨਸ ਬਲਾਸਟਰ ਬਾਰੇ ਸਟੇਟ ਟੀਮ ਜਸਪ੍ਰੀਤ ਕੌਰ ਅਤੇ ਮਨਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਵੱਲੋਂ ਅਧਿਆਪਕਾਂ ਨੂੰ ਬਿਜਨਸ ਬਲਾਸਟਰ ਸਬੰਧੀ ਦਰਪੇਸ਼ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਦਾ ਢੁੱਕਵਾਂ ਹੱਲ ਦੱਸਿਆ।
ਮੀਟਿੰਗ ਵਿੱਚ ਸ਼੍ਰੀ ਪ੍ਰਦੀਪ ਕਾਲੀਆ, ਜਿਲ੍ਹਾ ਨੋਡਲ ਇੰਚਾਰਜ ਬਿਜ਼ਨਸ ਬਲਾਸਟਰ ਨੇ ਜਾਣਕਾਰੀ ਦੇੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਨੇ ਵਿਭਾਗੀ ਹਦਾਇਤਾਂ ਅਨੁਸਾਰ ਈ-ਪੰਜਾਬ ਪੋਰਟਲ ਤੇ ਸਾਰੇ ਵਿਦਿਆਰਥੀਆਂ ਨੂੰ ਰਜਿਸਟਰ ਕਰਕੇ ਟੀਮਾਂ ਬਣਾ ਲਈਆਂ ਹਨ ਅਤੇ ਹੁਣ ਟੀਮਾਂ ਵੱਲੋਂ ਆਇਡਿਆ ਅਤੇ ਮਾਰਕੀਟ ਸਰਵੇ ਦੀਆਂ ਫੋਟੋਆਂ ਅਤੇ ਵੀਡੀੳਜ਼ ਸਬਮਿਟ ਕੀਤੀਆਂ ਜਾ ਰਹੀਆਂ ਹਨ।
ਜਿਲ੍ਹਾ ਸਿੱਖਿਆ ਅਫਸਰ ਸ. ਹਰਭਗਵੰਤ ਸਿੰਘ ਜੀ ਨੇ ਬਲਾਕ ਨੋਡਲ ਇੰਚਾਰਜਾਂ ਨੂੰ ਆਪਣੇ -ਆਪਣੇ ਸਕੂਲਾਂ ਕੋਲੋ ਬਿਜਨਸ ਬਲਾਸਟਰ ਦੇ ਕੰਮ ਨੂੰ ਵਿਭਾਗ ਵੱਲੋਂ ਦਿੱਤਿਆਂ ਗਈਆਂ ਹਦਾਇਤਾਂ ਅਨੁਸਰ ਪਹਿਲ ਦੇ ਅਧਾਰ ਤੇ ਪੂਰਾ ਕਰਵਾਉਣ ਹਦਾਇਤਾਂ ਵੀ ਜ਼ਾਰੀ ਕੀਤੀਆਂ।