ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਤਰਨਤਾਰਨ ਵਿਖੇ 2 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਮਾਰਚ ‘ਚ ਭਰਵੀਂ ਸ਼ਮੂਲੀਅਤ ਦਾ ਐਲਾਨ

All Latest NewsNews FlashPunjab News

 

ਵਿਭਾਗੀ ਤਰੱਕੀਆਂ ਅਤੇ ਬਦਲੀਆਂ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਮੰਗ

ਮੋਹਾਲੀ

ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੀ ਸੂਬਾ ਪੱਧਰੀ ਭਰਵੀਂ ਮੀਟਿੰਗ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਅਗਵਾਈ ਹੇਠ ਜਗਰਾਓਂ ਵਿਖੇ ਹੋਈ । ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦਾ ਢੋਲ ਪਿੱਟਣ ਵਾਲੀ ਆਪ ਸਰਕਾਰ ਵੱਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਸੱਤਾ ਦੇ ਲਗਭਗ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਬਾਅਦ ਮੁਲਾਜ਼ਮਾਂ ਦੀ ਹੱਕੀ ਮੰਗ ਲਾਗੂ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ।

ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ 2 ਨਵੰਬਰ ਨੂੰ ਤਰਨਤਾਰਨ ਵਿਖੇ ਕੀਤੀ ਜਾ ਰਹੀ ਰੋਸ਼ ਰੈਲੀ ਵਿੱਚ ਸੂਬੇ ਭਰ ਵਿੱਚੋਂ ਲਗਭਗ ਪੰਜ ਸੌ ਅਧਿਆਪਕਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਆਗੂਆਂ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਪਹਿਲੀ ਵਾਰ ਮੁਲਾਜ਼ਮ ਹਿੱਤਾਂ ਨੂੰ ਅੱਖੋਂ -ਪਰੋਖੇ ਕਰਕੇ ਦਿਵਾਲੀ ਤੇ ਖਾਲੀ ਖੀਸਾ ਦਿਖਾਇਆ ਗਿਆ ਹੈ। ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਭਰ ਵਿੱਚੋਂ ਅਧਿਆਪਕਾਂ ਵੱਲੋਂ ਜੱਥੇਬੰਦੀ ਨੂੰ ਲੱਗਭਗ 31 ਲੱਖ ਰੁਪਏ ਇਕੱਠੇ ਕਰਕੇ ਦਿੱਤੇ ਗਏ ਹਨ।

ਜਿਸ ਵਿੱਚੋਂ ਹੁਣ ਤੱਕ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਪਭਾਵਿਤੁ ਖੇਤਰਾਂ ਵਿੱਚ 12 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਬਕਾਇਆ ਰਾਸ਼ੀ ਜਲਦੀ ਹੀ ਲੋੜਵੰਦ ਸਕੂਲੀ ਵਿਦਿਆਰਥੀਆਂ ਅਤੇ ਬਾਕੀ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀ ਦੀ ਬੋਰਡ ਦੀ ਫੀਸ ਸਮੇਤ ਸਮੁੱਚੀ ਫ਼ੀਸ ਮੁਆਫ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੱਥੇਬੰਦੀ ਕੇਵਲ ਆਪਣੇ ਵਿੱਤੀ ਲਾਭਾਂ ਲਈ ਹੀ ਸੰਘਰਸ਼ ਨਹੀਂ ਕਰਦੀ ਸਗੋਂ ਲੋਕ ਹਿਤਾਂ ਲਈ ਵੀ ਹਮੇਸ਼ਾ ਸਰਗਰਮ ਰਹਿੰਦੀ ਹੈ।

ਇਸ ਮੀਟਿੰਗ ਵਿੱਚ ਸੁਖਜੀਤ ਸਿੰਘ ਮੁਕਤਸਰ, ਮਾਨਸਾ ਤੋ ਕਰਮਜੀਤ ਤਾਮਕੋਟ ਹਰਜਿੰਦਰ ਅਨੂਪਗੜ ਰਾਜਵਿੰਦਰ ਬੈਹਣੀਵਾਲ, ਸੰਗਰੂਰ ਤੋ ਦਾਤਾ ਸਿੰਘ ਨਮੋਲ, ਪਟਿਆਲਾ ਤੋ ਤਲਵਿੰਦਰ ਖਰੋੜ, ਫ਼ਤਹਿਗੜ ਸਾਹਿਬ ਤੋ ਜਗਵਿੰਦਰ ਸਿੰਘ,ਮਲੇਰਕੋਟਲਾ ਤੋ ਸ਼ਬੀਰ ਖਾਨ ਬੇਅੰਤ ਸਿੰਘ ਬਲਜਿੰਦਰ ਸਿੰਘ,ਲੁਧਿਆਣਾ ਤੋ ਹਰਜੀਤ ਸੁਧਾਰ ਦਵਿੰਦਰ ਸਿੰਘ, ਮੋਗਾ ਤੋ ਜਗਜੀਤ ਧਾਲੀਵਾਲ ਗੁਰਮੀਤ ਝੋਰੜਾ, ਫਿਰੋਜ਼ਪੁਰ ਤੋ ਬਲਰਾਮ ਸ਼ਰਮਾ ਗਗਨ ਬਰਾੜ, ਗੁਰਦਾਸਪੁਰ ਤੋ ਪਲਵਿੰਦਰ ਰੰਧਾਵਾ, ਹੈਡ ਮਾਸਟਰ ਦਲਜੀਤ ਸਿੰਘ ਖਾਲਸਾ, ਸੁਖਦੀਪ ਸਿੰਘ ਮਾਲੇਵਾਲ, ਹੈਡ ਮਾਸਟਰ ਹਰਭਜਨ ਲਾਲ ਸ਼ਾਮਿਲ ਹੋਏ।

 

Media PBN Staff

Media PBN Staff