All Latest NewsNews FlashPunjab News

Rain Alert: ਪੰਜਾਬ ‘ਚ ਅੱਜ ਵੀ ਭਾਰੀ ਮੀਂਹ ਦੇ ਨਾਲ ਪੈਣਗੇ ਗੜੇ! IMD ਦਾ ਅਲਰਟ

 

Weather Alert- ਅਗਲੇ ਦੋ ਦਿਨ ਤੱਕ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋ ਸਕਦੀ ਹੈ

ਪੰਜਾਬ ਨੈੱਟਵਰਕ, ਚੰਡੀਗੜ੍ਹ-

Weather Alert- ਮੌਸਮ ਵਿਭਾਗ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ, ਪੰਜਾਬ ਦੇ ਅੰਦਰ ਅੱਜ ਵੀ ਭਾਰੀ ਮੀਂਹ ਦੇ ਨਾਲ ਗੜੇ ਪੈ ਸਕਦੇ ਹਨ।

ਮੌਸਮ ਵਿਭਾਗ ਮੁਤਾਬਿਕ, ਸੂਬੇ ਦੇ  ਬਹੁਤ ਸਾਰੇ ਹਿੱਸਿਆਂ ਵਿੱਚ ਅੱਜ ਵੀ ਠੰਡੀਆਂ ਹਵਾਵਾਂ ਦੇ ਨਾਲ ਨਾਲ ਮੀਂਹ ਦੀ ਚੇਤਾਵਨੀ ਦਿੱਤੀ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਤੱਕ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋ ਸਕਦੀ ਹੈ।

ਬੀਤੇ ਕੱਲ੍ਹ ਪੰਜਾਬ ਦੇ ਤਕਰੀਬਨ ਸਾਰੇ ਜਿਲ੍ਹਿਆਂ ਦੇ ਵਿੱਚ ਹੀ ਮੀਂਹ ਪੈਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।

ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਟਿਆਲਾ ਵਿੱਚ ਭਾਰੀ ਗੜੇਮਾਰੀ ਨੇ ਜਿੱਥੇ ਠੰਡ ਵਧਾ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਕਾਫੀ ਜਿਆਦਾ ਨੁਕਸਾਨ ਕੀਤਾ ਹੈ।

ਸੂਚਨਾ ਇਹ ਹੈ ਕਿ ਸੂਬੇ ਦੇ ਕੁੱਝ ਹਿੱਸਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ ਨਾਲ ਗੜੇਮਾਰੀ ਵੀ ਹੋ ਸਕਦੀ ਹੈ।

 

Leave a Reply

Your email address will not be published. Required fields are marked *