ਵੱਡੀ ਖ਼ਬਰ: WhatsApp ਦੁਨੀਆਂ ਭਰ ‘ਚ ਹੋਇਆ ਡਾਊਨ
ਨਵੀਂ ਦਿੱਲੀ –
ਪ੍ਰਸਿੱਧ ਮੈਸੇਜਿੰਗ ਐਪ ਵਟਸਐਪ (WhatsApp) ਦੁਨੀਆ ਭਰ ਵਿੱਚ ਡਾਊਨ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਕਰੋੜਾਂ ਯੂਜ਼ਰਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਹ ਮੈਸੇਜ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ।
ਇਹ ਸਮੱਸਿਆ ਅੱਜ ਰਾਤ ਕਰੀਬ 9 ਵਜੇ ਸਾਹਮਣੇ ਆਈ ਹੈ, ਜਦੋਂ ਯੂਜ਼ਰਾਂ ਨੇ ਐਪ ਦੀ ਸਰਵਿਸ ਵਿੱਚ ਰੁਕਾਵਟ ਦੀ ਸ਼ਿਕਾਇਤ ਕਰਨੀ ਸ਼ੁਰੂ ਕੀਤੀ। ਰਿਪੋਰਟਾਂ ਮੁਤਾਬਕ, ਇਹ ਸਮੱਸਿਆ ਨਾ ਸਿਰਫ਼ ਭਾਰਤ ਵਿੱਚ, ਸਗੋਂ ਅਮਰੀਕਾ, ਯੂਰਪ, ਏਸ਼ੀਆ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀ ਦੇਖੀ ਜਾ ਰਹੀ ਹੈ।