All Latest NewsNews FlashPunjab News

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਅੰਬੇਦਕਰ ਸਬੰਧੀ ਟਿੱਪਣੀਆਂ ਬੇਹੱਦ ਚਿੰਤਾਜਨਕ

 

ਪ੍ਰਧਾਨ ਮੰਤਰੀ ਤੁਰੰਤ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਚੋਂ ਬਰਖਾਸਤ ਕਰਨ-ਤਰੁਨਪ੍ਰੀਤ ਸੌਂਦ

ਪੰਜਾਬ ਨੈੱਟਵਰਕ, ਖੰਨਾ

ਪਿਛਲੇ ਦਿਨੀ ਸੰਸਦ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ.ਬੀ. ਆਰ. ਅੰਬੇਡਕਰ ਵਿਰੁੱਧ ਕੀਤੀਆ ਅਪਮਾਨਜਨਕ ਟਿੱਪਣੀਆਂ ਬੇਹਦ ਚਿੰਤਾਜਨਕ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿਖੇ ਕੀਤਾ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮਹਾਤਮਾ ਗਾਂਧੀ ਸਾਡੇ ਦੇਸ਼ ਦੇ ਰਾਸ਼ਟਰ ਪਿਤਾ ਹਨ,ਉਸੇ ਤਰ੍ਹਾਂ ਡਾ.ਬੀ. ਆਰ.ਅੰਬੇਡਕਰ ਸਾਡੇ ਸੰਵਿਧਾਨ ਪਿਤਾ ਹਨ,ਉਹਨਾਂ ਦਾ ਅਪਮਾਨ ਸਾਡੇ ਰਾਸ਼ਟਰ ਦਾ ਅਪਮਾਨ ਹੈ। ਇਹ ਗੱਲ ਇਸ ਲਈ ਵਧੇਰੇ ਵੀ ਚਿੰਤਾਜਨਕ ਹੈ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਵਰਗੇ ਉੱਚ ਸੰਵਿਧਾਨਕ ਅਹੁਦੇ ਤੇ ਬਿਰਾਜਮਾਨ ਹੁੰਦਿਆਂ ਅਜਿਹੀ ਸੋਚ ਰੱਖਦੇ ਹਨ। ਉਨਾਂ ਵੱਲੋਂ ਕੀਤੀਆਂ ਟਿੱਪਣੀਆਂ ਭਾਜਪਾ ਸਰਕਾਰ ਦੀ ਸੰਵਿਧਾਨਿਕ ਕਦਰਾਂ ਕੀਮਤਾਂ ਪ੍ਰਤੀ ਸੌੜੀ ਸੋਚ ਦਾ ਪ੍ਰਗਟਾਵਾ ਹਨ।

ਅਮਿਤ ਸ਼ਾਹ ਨੂੰ ਚਾਹੀਦਾ ਸੀ ਕਿ ਉਹ ਦੇਸ਼ ਦੀ ਸੰਸਦ ਵਿੱਚ ਕੀਤੀਆਂ ਆਪਣੀਆਂ ਗੈਰ ਜ਼ਿੰਮੇਦਾਰਾਨਾ ਟਿੱਪਣੀਆਂ ਪ੍ਰਤੀ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਦੇ ਪਰ ਕਈ ਦਿਨ ਬੀਤ ਜਾਣ ਉਪਰੰਤ ਵੀ ਉਹਨਾਂ ਨੇ ਅਜਿਹਾ ਨਹੀਂ ਕੀਤਾ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਦੇਰੀ ਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕਰ ਦੇਣ, ਨਹੀਂ ਤਾਂ ਭਾਰਤ ਦੇ ਲੋਕ ਭਾਜਪਾ ਨੂੰ ਕਦੇ ਮੁਆਫ ਨਹੀਂ ਕਰਨਗੇ।

ਇਸ ਮੌਕੇ ਕੈਬਨਟ ਮੰਤਰੀ ਤਰੁਨਪ੍ਰੀਤ ਸੌਂਦ ਨਾਲ ਦਫਤਰ ਕੋ ਇੰਚਾਰਜ ਸ੍ਰੀ ਅਮਰਿੰਦਰ ਸਿੰਘ ਚਹਿਲ, ਮਨਰੀਤਸਿੰਘ ਨਾਗਰਾ, ਅਮਰਦੀਪਸਿੰਘ ਪੁਰੇਵਾਲ,ਕੁਲਵੰਤ ਸਿੰਘ ਮਹਿਮੀ,ਅਵਤਾਰ ਮਾਨ, ਮੋਨੂੰ ਮਨੋਚਾ, ਕਰਨ ਅਰੋੜਾ, ਮਹੇਸ਼ PA, ਜਗਤਾਰ ਸਿੰਘ ਗਿੱਲ, ਮਾਸਟਰ ਅਵਤਾਰ ਸਿੰਘ, ਗੁਰਬਚਨ ਸਿੰਘ ਟੀਟੂ, ਜਤਿੰਦਰ ਪਾਠਕ, ਸਰਵਦੀਪ ਸਿੰਘ ਕਲਿਰਾਓ,ਪਰਮਜੀਤ ਸਿੰਘ ਪੋਮਪੀ,ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *