ਨਵ-ਨਿਯੁਕਤ ਲਾਇਬ੍ਰੇਰੀਅਨਾਂ ਵੱਲੋਂ ਜਥੇਬੰਦਕ ਸੰਘਰਸ਼ ਦਾ ਆਗਾਜ਼
ਪੰਜਾਬ ਨੈੱਟਵਰਕ, ਮੋਹਾਲੀ-
750 ਲਾਇਬ੍ਰੇਰੀਅਨ ਜਥੇਬੰਦੀ ਪੰਜਾਬ ਵੱਲੋਂ ਸੂਬਾ ਕਨਵੀਨਰ ਰਾਜਿੰਦਰ ਸਿੰਘ ਤੂਰ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਤੱਕ ਰੋਸ ਮਾਰਚ ਕਰਕੇ ਦਿੱਤਾ ਮੰਗ ਪੱਤਰ ਦੇਣ ਦੇ ਐਕਸ਼ਨ ਦਾ ਕੀਤਾ ਗਿਆ। ਲਾਈਬ੍ਰੇਰੀਅਨ ਜੱਥੇਬੰਦੀ ਦੇ ਸੰਘਰਸ਼ ਸੱਦਕਾ ਸਰਕਾਰ ਵਲੋ 27 ਸਤੰਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ।
ਜੇਕਰ ਮੰਗਾਂ (`ਅਕਤੂਬਰ ਮਹੀਨੇ ਪਰਖ ਸਮਾਂ ਪੂਰਾ ਹੋਣ ਜਾ ਰਹੇ ਹੋਣ ਦੇ ਮੱਦੇਨਜ਼ਰ ਇਸੇ ਸੈਸ਼ਨ ਵਿੱਚ ਬਦਲੀ ਦਾ ਮੌਕਾ` ਦੇਣ, BA BLIb ਪ੍ਰੋਫੈਸ਼ਨਲ ਯੋਗਤਾ ਅਨੁਸਾਰ ਪੇ ਸਕੇਲ ਦਰੁੱਸਤ ਕਰਨ, ਵਾਜਿਬ ਪ੍ਰੋਮੋਸ਼ਨ ਚੈਨਲ ਦਾ ਨਿਰਮਾਣ ਕਰਨ ਆਦਿ) ਹੱਲ ਨਾ ਹੋਈਆਂ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੁਰਾਣੀ ਪੈਨਸ਼ਨ ਲਈ ਸੰਗਰੂਰ ਵਿਖੇ ਲੱਗਣ ਜਾ ਰਹੇ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੀ ਅਗਵਾਈ ਹੇਠ ਤਿੰਨ ਦਿਨਾਂ (1-2-3 ਅਕਤੂਬਰ) ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।