ਵੱਡੀ ਖ਼ਬਰ: ਅਮਰੀਕੀ ਹਮਲੇ ‘ਚ 14 ਲੋਕਾਂ ਦੀ ਮੌਤ!
US News –
ਅਮਰੀਕਾ ਤੋਂ ਇਸ ਵੇਲੇ ਦੀ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਨੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਚਾਰ ਕਿਸ਼ਤੀਆਂ ‘ਤੇ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੇ ਕਿਹਾ ਕਿ, ਅਮਰੀਕੀ ਫੌਜ ਨੇ ਸੋਮਵਾਰ ਨੂੰ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਚਾਰ ਕਿਸ਼ਤੀਆਂ ‘ਤੇ ਹਮਲਾ ਕੀਤਾ। ਇਨ੍ਹਾਂ ਹਮਲਿਆਂ ਵਿੱਚ 14 ਲੋਕ ਮਾਰੇ ਗਏ।
ਸਰਕਾਰ ਦਾ ਦਾਅਵਾ ਹੈ ਕਿ, ਇਹ ਕਿਸ਼ਤੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੀਆਂ ਸਨ। ਹਮਲੇ ਵਿਚ ਇੱਕ ਵਿਅਕਤੀ ਬਚ ਗਿਆ। ਹੇਗਸੇਥ ਨੇ ਸੋਸ਼ਲ ਮੀਡੀਆ ‘ਤੇ ਹਮਲਿਆਂ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ, ਜਿਸ ਵਿੱਚ ਕਿਸ਼ਤੀਆਂ ਸੜਦੀਆਂ ਦਿਖਾਈ ਦੇ ਰਹੀਆਂ ਹਨ।
ਦੱਸਦੇ ਚੱਲੀਏ ਕਿ, ਅਮਰੀਕੀ ਸਰਕਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੀ ਹੈ। ਹੁਣ ਤੱਕ ਕੁੱਲ 57 ਲੋਕ ਮਾਰੇ ਜਾ ਚੁੱਕੇ ਹਨ। ਹਾਲਾਂਕਿ, ਸਰਕਾਰ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ ਹੈ ਕਿ ਪੀੜਤ ਨਸ਼ੀਲੇ ਪਦਾਰਥਾਂ ਦੇ ਤਸਕਰੀ ਕਰਨ ਵਾਲੇ ਸਨ ਜਾਂ ਨਹੀਂ।
ਮ੍ਰਿਤਕਾਂ ਵਿੱਚੋਂ ਇੱਕ ਦੇ ਪਰਿਵਾਰ ਨੇ ਕਿਹਾ ਕਿ ਉਹ (ਸਾਡਾ ਪਰਿਵਾਰਿਕ ਮੈਂਬਰ) ਇੱਕ ਮਛੇਰਾ ਸੀ ਅਤੇ ਉਸਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਕੋਈ ਸਬੰਧ ਨਹੀਂ ਸੀ।

