Good News: ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਜਲਦ ਮਿਲਣਗੀਆਂ ਤਰੱਕੀਆਂ, ਪੜ੍ਹੋ ਪੂਰੀ ਖਬਰ

All Latest NewsNews FlashPunjab News

 

ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਜਲਦ-ਅਮਨਦੀਪ ਸ਼ਰਮਾ

2018 ਤੋਂ ਪੈਂਡਿੰਗ ਤਰੱਕੀਆਂ ਦਾ ਮਸਲਾ- ਸਤਿੰਦਰ ਸਿੰਘ ਦੁਆਬੀਆ

Punjab News-

ਮੁੱਖ ਅਧਿਆਪਕ ਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਹੀ ਵਿੱਚ ਪ੍ਰਮੋਸ਼ਨ ਸੈੱਲ ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆਂ ਸਬੰਧੀ ਮਿਲਿਆ। ਜਥੇਬੰਦੀ ਨੂੰ ਵਿਸ਼ਵਾਸ ਦਿਵਾਉਂਦਿਆਂ ਉਹਨਾਂ ਕਿਹਾ ਕਿ ਜਲਦੀ ਪ੍ਰਮੋਸ਼ਨ ਦੀਆਂ ਲਿਸਟਾਂ ਜਾਰੀ ਹੋਣਗੀਆਂ ਅਤੇ ਅਗਲੇ ਹਫਤੇ ਆਰਡਰ ਮਿਲ ਜਾਣਗੇ।

ਜਥੇਬੰਦੀ ਨੂੰ ਵਿਸ਼ਵਾਸ ਦਿਵਾਉਦਿਆ ਉਹਨਾਂ ਕਿਹਾ ਕਿ ਵੱਡੇ ਪੱਧਰ ਤੇ ਪ੍ਰਾਇਮਰੀ ਤੋਂ ਮਾਸਟਰ ਕਾਰ ਡਰ ਦੀਆਂ ਪ੍ਰਮੋਸ਼ਨਾਂ ਹੋਣਗੀਆਂ। ਜਥੇਬੰਦੀ ਵੱਲੋਂ ਆਪਣੇ ਮਸਲਿਆਂ ਸਬੰਧੀ ਡੀਪੀਆਈ ਐਲੀਮੈਂਟਰੀ ਸਿੱਖਿਆ ਪੰਜਾਬ ਦੇ ਨੁਮਾਇੰਦੇ ਨੂੰ ਮੰਗ ਪੱਤਰ ਦਿੰਦਿਆ ਮਸਲਿਆਂ ਦੀ ਹਾਲਤ ਸਬੰਧੀ ਗੱਲਬਾਤ ਰੱਖੀ ਉਹਨਾਂ ਕਿਹਾ ਕਿ ਜਥੇਬੰਦੀ ਦੇ ਮਸਲੇ ਹੱਲ ਕੀਤੇ ਜਾਣਗੇ ਅਤੇ ਜਲਦੀ ਹੀ ਵਿਸਥਾਰ ਪੂਰਵਕ ਦੁਆਰਾ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇਗਾ।

ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਹੈਡ ਟੀਚਰ ,ਸੈਂਟਰ ਹੈਡ ਟੀਚਰ, ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਨੂੰ ਸਮਾਂ-ਬਧ ਕਰਨ ਦੀ ਕੀ ਮੰਗ ਰੱਖੀ। ਜਥੇਬੰਦੀ ਵੱਲੋਂ ਮੰਗ ਕੀਤੀ ਕਿ ਵੱਡੇ ਪੱਧਰ ਤੇ ਖਾਲੀ ਪਈਆਂ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ 599,2364 ਭਰਤੀਆਂ ਦੀਆਂ ਬਾਕੀ ਪੋਸਟਾਂ ਵੀ ਤੁਰੰਤ ਭਰੀਆਂ ਜਾਣ। ਇਸ ਮੌਕੇ ਗੁਲਜਾਰ ਡੋਗਰਾ, ਲਖਵਿੰਦਰ ਪਟਿਆਲਾ, ਗੁਰਜੰਟ ਸਿੰਘ ਬੱਛੋਆਣਾ, ਸਤਿੰਦਰ ਸਿੰਘ, ਅਮਿਤ ਕੁਮਾਰ ਆਦਿ ਸਾਥੀ ਹਾਜ਼ਰ ਸਨ।

 

Media PBN Staff

Media PBN Staff