ਅਕਾਲੀ ਦਲ ਨੂੰ ਝਟਕਾ; ਸੀਨੀਅਰ ਆਗੂ ਪਰਿਵਾਰ ਸਮੇਤ AAP ‘ਚ ਸ਼ਾਮਲ

All Latest NewsNews FlashPunjab News

 

ਤਰਨਤਾਰਨ ਵਿੱਚ ਅਕਾਲੀ ਦਲ ਨੂੰ ਇੱਕ ਹੋਰ ਝਟਕਾ, ਪਿੰਡ ਮੰਨਣ ਦੀਆਂ ਬਹਿਕਾ ਤੋਂ ਜਸਨਦੀਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਆਪ ਉਮੀਦਵਾਰ ਹਰਮੀਤ ਸੰਧੂ ਨੇ ਕੀਤਾ ਸਵਾਗਤ

ਤਰਨਤਾਰਨ

ਤਰਨਤਾਰਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਅਤੇ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਜਦੋਂ ਤਰਨਤਾਰਨ ਹਲਕੇ ਦੇ ਪਿੰਡ ਮੰਨਣ ਦੀਆਂ ਬਹਿਕਾ ਤੋਂ ਉਘੇ ਅਕਾਲੀ ਆਗੂ ਜਸਨਦੀਪ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਆਪਣੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ।

ਆਪ ਉਮੀਦਵਾਰ ਹਰਮੀਤ ਸੰਧੂ ਨੇ ਜਸਨਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਆਮ ਆਦਮੀ ਪਾਰਟੀ ਦੀ ਵਧਦੀ ਲੋਕਪ੍ਰਿਅਤਾ ਅਤੇ ਭਗਵੰਤ ਮਾਨ ਸਰਕਾਰ ਦੇ ਲੋਕ ਭਲਾਈ ਕਾਰਜਾਂ ਵਿੱਚ ਜਨਤਾ ਦੇ ਵਿਸ਼ਵਾਸ ਦਾ ਪ੍ਰਮਾਣ ਹੈ।

ਸੰਧੂ ਨੇ ਕਿਹਾ ਕਿ ਜਸਦੀਪ ਸਿੰਘ ਵਰਗੇ ਇਮਾਨਦਾਰ ਅਤੇ ਸਮਾਜ ਸੇਵਕਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਤਰਨਤਾਰਨ ਹਲਕੇ ਵਿੱਚ ‘ਆਪ’ ਦੀ ਜਿੱਤ ਹੋਰ ਮਜ਼ਬੂਤ ​​ਹੋਵੇਗੀ।

ਉਨ੍ਹਾਂ ਕਿਹਾ ਕਿ ਆਪ’ ਦੀ ਰਾਜਨੀਤੀ ਸੇਵਾ ਅਤੇ ਇਮਾਨਦਾਰੀ ‘ਤੇ ਅਧਾਰਤ ਹੈ। ਅਸੀਂ ਜਨਤਾ ਦੇ ਵਿਸ਼ਵਾਸ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗੇ।

 

Media PBN Staff

Media PBN Staff