Punjab News: ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ
ਰੋਹਿਤ ਗੁਪਤਾ, ਗੁਰਦਾਸਪੁਰ
ਦੀਨਾਨਗਰ ਦੇ ਬਾਈਪਾਸ ਨੇੜੇ ਪੈਂਦੇ ਇੱਕ ਪਿੰਡ ਚ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਨਿਜੀ ਪਬਲਿਕ ਸਕੂਲ ਦੀ ਬੱਸ ਪਲਟ ਗਈ ਜਿਸ ਕਾਰਨ ਬੱਸ ਚ ਸਵਾਰ ਛੋਟੇ ਛੋਟੇ ਬੱਚੇ ਵਾਲ ਵਾਲ ਬਚ ਗਏ।
ਬੱਸ ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਹ ਸੁੱਕ ਗਏ ਅਤੇ ਉਨ੍ਹਾਂ ਤਰੁੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਆਪਣੇ ਆਪਣੇ ਬੱਚਿਆਂ ਦਾ ਹਾਲ ਚਾਲ ਜਾਣਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਬੱਸ ਚ ਸਕੂਲੀ ਬੱਚੇ ਸਵਾਰ ਸਨ ਪਰ ਅਚਾਨਕ ਬੱਸ ਪਲਟ ਗਈ ਅਤੇ ਲੋਕਾਂ ਚ ਹਫੜਾ ਤਫੜੀ ਦਾ ਮਹੋਲ ਬਣ ਗਿਆ ਅਤੇ ਲੋਕਾਂ ਵੱਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ।
ਓਧਰ ਜਦੋ ਹੀ ਸਕੂਲ ਬੱਸ ਪਲਟਣ ਬਾਰੇ ਸਕੂਲ ਦੀ ਪ੍ਰਿੰਸੀਪਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਸਮ ਖਰਾਬ ਸੀ ਅਤੇ ਰਸਤਾ ਛੋਟਾ ਹੋਣ ਕਰਕੇ ਬੱਸ ਪਲਟੀ ਹੈ। ਉਨਾਂ ਦਾਅਵਾ ਕੀਤਾ ਕਿ ਸਕੂਲ ਦੇ ਬੱਚੇ ਬਿਲਕੁਲ ਠੀਕ ਠਾਕ ਹਨ।

