ਵੱਡੀ ਖਬਰ: SGPC ਦੇ ਮੁੜ ਪ੍ਰਧਾਨ ਬਣੇ ਧਾਮੀ
SGPC- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਦਰਅਸਲ, ਅੱਜ ਐਸਜੀਪੀਸੀ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ ਹੋਇਆ, ਜਿਸ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੀ ਜਿੱਤ ਹੋਈ।
ਹਰਜਿੰਦਰ ਸਿੰਘ ਧਾਮੀ ਇਸ ਤੋਂ ਪਹਿਲਾਂ ਲਗਾਤਾਰ ਚਾਰ ਵਾਰ ਪ੍ਰਧਾਨ ਰਹਿ ਚੁੱਕੇ ਹਨ ਅਤੇ ਅੱਜ ਉਹ ਐਸਜੀਪੀਸੀ ਦੇ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਹਨ।
ਦੱਸ ਦਈਏ ਕਿ ਵਿਰੋਧੀ ਧੜੇ (ਗਿਆਨੀ ਹਰਪ੍ਰੀਤ ਸਿੰਘ) ਦੇ ਵੱਲੋਂ ਐਸਜੀਪੀਸੀ ਮੈਂਬਰ ਮਿੱਠੂ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਸੀ।
ਵੋਟਿੰਗ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ, ਜਦੋਂਕਿ ਮਿੱਠੂ ਨੂੰ ਸਿਰਫ਼ 18 ਵੋਟਾਂ ਹੀ ਪਈਆਂ।
ਹੋਰ ਵੇਰਵਿਆਂ ਦੀ ਉਡੀਕ

