ਹਾਈਕੋਰਟ ਵੱਲੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਤੋਂ ਬਾਅਦ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਦੀ ਹੋਈ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ
ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜਪੁਰ ਛਾਉਣੀ ਵਿਖੇ ਸੀਆਰਏ 295/19 ਦੇ ਰਹਿੰਦੇ ਸਾਥੀਆਂ ਹਾਈਕੋਰਟ ਵਲੋਂ ਰੁਕੀਆਂ ਤਨਖਾਹਾਂ ਜਾਰੀ ਕਰਨ ਦੇ ਸੰਬੰਧ ਵਿੱਚ ਸਭ ਤੋ ਪਹਿਲਾਂ ਸ੍ਰੀ ਵਾਹਿਗੁਰੂ ਜੀ ਅਗੇ ਨਤਮਸਤਕ ਹੋ ਕੇ ਉਹਨਾਂ ਦਾ ਸਾਰੇ ਸਾਥੀਆਂ ਸਮੇਤ ਸ਼ੁਕਰਾਨਾ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਮੁਲਾਜ਼ਮ ਯੂਨਾਈਟਿਡ ਔਰਗੇਨਾਈਜ਼ੇਸ਼ਨ ਦੇ ਸੂਬਾ ਜਨਰਲ ਸਕੱਤਰ ਹਿਤੇਸ਼ ਕੁਮਾਰ ਫਿਰੋਜ਼ਪੁਰ ਅਤੇ ਸੂਬਾ ਕਮੇਟੀ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਾਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਵੱਖ ਵੱਖ ਬੁਲਾਰੇ ਆਗੂਆ ਨੇ ਸਾਥੀਆਂ ਨੂੰ ਸੰਬੋਧਿਤ ਕਰਦੇ ਹੋਏ ਸਾਥੀਆਂ ਨੂੰ ਤਨਖਾਹਾਂ ਜਾਰੀ ਹੋਣ ਦੀ ਖੁਸ਼ੀ ਚ ਵਧਾਈ ਦਿੱਤੀ ਅਤੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦਾ ਅਤੇ ਸੂਬਾ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ ਤੇ ਸਾਥੀਆ ਨੂੰ ਕਿਹਾ ਕੇ ਜਦੋ ਤਕ ਟਰਮੀਨੇਟ ਕੀਤੇ 25 ਸਾਥੀਆ ਨੂੰ ਬਹਾਲ ਕਰਾਉਣ, ਸੀਆਰਏ ਵਿੱਚ ਰਹਿੰਦੇ ਸਾਥੀਆ ਨੂੰ ਭਰਤੀ ਕਰਾਉਣਾ, ਸੀਆਰਏ 289/16 ਦੇ ਸਾਰੇ ਸਾਥੀਆਂ ਨੂੰ ਸਹਾਇਕ ਲਾਈਨਮੈਨ ਤੋ ਲਾਈਨਮੈਨ ਬਣਾਉਣਾ, ਸੀਆਰਏ 299/22 ਦੇ ਸਾਥੀਆ ਨੂੰ ਪੰਜਾਬ ਸਰਕਾਰ ਦੇ ਛੇਵੇ ਪੇ-ਕਮਿਸ਼ਨ ਅਧੀਨ ਲਿਆਉਣਾ ਤੇ ਹੋਰ ਮੰਗਾਂ ਨੂੰ ਜਥੇਬੰਦੀ ਵੱਲੋਂ ਪਹਿਲ ਦੇ ਆਧਾਰ ਦੇ ਹੱਲ ਕਰਵਾਇਆ ਜਾਵੇਗਾ।
ਇਸ ਮੌਕੇ ਫ਼ਿਰੋਜ਼ਪੁਰ ਤੋ ਵੱਖ ਵੱਖ ਸਾਥੀਆ ਵਲੋਂ ਜਥੇਬੰਦੀ ਦੀ ਕਾਰਗੁਜ਼ਾਰੀ ਤੋ ਪ੍ਰਭਾਵਿਤ ਹੋਕੇ ਜਥੇਬੰਦੀ ਦਾ ਪੱਲਾ ਫੜਿਆ, ਅਤੇ ਕਮੇਟੀ ਵੱਲੋਂ ਨਵੇਂ ਸਾਥੀਆਂ ਨੂੰ ਜਥੇਬੰਦੀ ਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਗਿਆ।
ਇਸ ਮੌਕੇ ਦੌਰਾਨ ਸੂਬਾ ਮੁੱਖ ਬੁਲਾਰਾ ਗੁਰਰਾਜ ਸਿੰਘ, ਚੇਤਨ ਕੁਮਾਰ ਸੂਬਾ ਪ੍ਰੈਸ ਸਕੱਤਰ, ਸੂਬਾ ਵਰਕਿੰਗ ਕਮੇਟੀ ਮੈਂਬਰ ਨਰਿੰਦਰ ਸਿੰਘ ਸੰਧੂ, ਕੁਲਦੀਪ ਮਾਣਕ, ਗੁਰਦੇਵ ਸਿੰਘ ਮਮਦੋਟ, ਕਰਮਜੀਤ ਸਿੰਘ ਕਰਮਾ , ਜੋਨ ਬਠਿੰਡਾ ਆਗੂ ਕੇਵਲ ਕਿਸ੍ਰਨ, ਬਲਵੀਰ ਸਿੰਘ ਡਿਵੀਜਨ ਪ੍ਰਧਾਨ ਜਲਾਲਾਬਾਦ, ਵਰਿੰਦਰ ਸਿੰਘ ਪ੍ਰਧਾਨ ਗੁਰੂਹਰਸਹਾਏ, ਮਨੋਹਰ ਸਿੰਘ, ਗੁਰਨਾਮ ਸਿੰਘ ਗੋਰਾ, ਬਲਕਾਰ ਸਿੰਘ, ਹਿਮਾਂਸ਼ੂ ਦੱਤਾ ਡਵੀਜ਼ਨ ਆਗੂ, ਰੁਪਿੰਦਰ ਸਿੰਘ, ਪ੍ਰਗਟ ਸਿੰਘ, ਰਕੇਸ਼ ਕੁਮਾਰ, ਗੁਰਮੀਤ ਹਾਂਡਾ, ਕੇਸਵ ਕੁਮਾਰ, ਪ੍ਰਦੀਪ ਸ਼ਰਮਾ, ਗੁਰਸੇਵਕ ਸਿੰਘ, ਕੁਲਵੰਤ ਸਿੰਘ, ਕਮਲਜੀਤ ਸੋਈ,ਰਵਿੰਦਰ ਕੁਮਾਰ ਲਾਡੀ, ਲਾਲ ਚੰਦ ਕਰਨੈਲ ਸਿੰਘ ਝੋਕ ਟਹਿਲ ਸਿੰਘ ਆਦਿ ਸਾਥੀ ਹਾਜ਼ਰ ਸਨ।