Punjab News-ਭਗਵੰਤ ਮਾਨ ਸਰਕਾਰ ਦੇ ਸਟੇਜੀ ਦਾਅਵੇ ਝੂਠੇ ਸਾਬਤ! ਅਧਿਆਪਕਾਂ ਦੀ 2364 ਅਤੇ 5994 ਦੀ ਭਰਤੀ ਨਹੀਂ ਕੀਤੀ ਪੂਰੀ

All Latest NewsNews FlashPunjab NewsTop BreakingTOP STORIES

 

Punjab News- 2364 ਅਤੇ 5994 ਦੀ ਭਰਤੀ ਤੁਰੰਤ ਪੂਰੀ ਕੀਤੀ ਜਾਵੇ, ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਅੰਕੜਿਆ ਦੀ ਪੋਲ ਖੋਲ ਰਹੀਆਂ ਹਨ ਇਹ ਲਟਕ ਰਹੀਆਂ ਭਰਤੀਆਂ-ਡੀ ਟੀ ਐਫ਼

Punjab News- ਮੁੱਖ ਮੰਤਰੀ ਭਗਵੰਤ ਮਾਨ ਨਿਤ ਦਿਨ ਸਟੇਜਾਂ ਤੋ ਨੌਕਰੀਆਂ ਦੇਣ ਦੇ ਅੰਕੜੇ ਦਸਦੇ ਨਹੀਂ ਥੱਕਦੇ ਪਰ ਹਕੀਕਤ ਕੁਝ ਹੋਰ ਹੈ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ 2020 ਵਿੱਚ ਕਾਂਗਰਸ ਸਮੇਂ ਨਿਕਲੀ ਪ੍ਰਾਇਮਰੀ ਸਕੂਲਾਂ ਦੇ 2364 ਈ ਟੀ ਟੀ ਅਧਿਆਪਕਾਂ ਦੀ ਭਰਤੀ ਅੱਜ ਪੰਜ ਸਾਲ ਬਾਅਦ ਵਿਚੇ ਹੀ ਲਟਕ ਰਹੀ ਹੈ|

ਇਸ ਭਰਤੀ ਵਿੱਚੋ ਸਿਰਫ 600 ਅਧਿਆਪਕ ਹੀ ਜੋਇਨ ਕਰ ਸਕਿਆ ਹੈ ਅਤੇ ਬਾਕੀ ਅਧਿਆਪਕ ਨਿਤ ਦਿਨ ਡੀ ਪੀ ਆਈ ਦਫਤਰ ਦੇ ਚੱਕਰ ਕੱਟ ਰਹੇ ਹਨ ਅਤੇ ਧਰਨੇ ਦੇ ਰਹੇ ਹਨ| ਆਗੂਆਂ ਨੇ ਦੱਸਿਆ ਕਿ ਇਸੇ ਤਰਾਂ 2022 ਚ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ ਕੱਢੀ ਗਈ ਸੀ ਜਿਸ ਵਿੱਚੋ ਸਿਰਫ 2400 ਨੇ ਹੀ ਨੌਕਰੀ ਜੋਇਨ ਕੀਤੀ ਹੈ ਅਤੇ ਬਾਕੀ ਰਹਿੰਦੇ ਬੇਰੁਜਗਾਰ ਅਧਿਆਪਕ ਨਿਤ ਦਿਨ ਸੜਕਾਂ ਤੇ ਆਪਣੀ ਮੰਗ ਨੂੰ ਲੈ ਕੇ ਸਰਕਾਰ ਦੇ ਜ਼ਬਰ ਦਾ ਸ਼ਿਕਾਰ ਹੋ ਰਹੇ ਹਨ|

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਸਰਕਾਰ ਦਾ ਕੰਮ ਅੱਗਾ ਦੌੜ ਪਿੱਛਾ ਚੌੜ ਵਾਲਾ ਹੈ |

ਨਵੀਆਂ ਨੌਕਰੀਆਂ ਦੇ ਬਿਆਨ ਨਿਤ ਦਿਨ ਸਟੇਜਾਂ ਤੋ ਆ ਰਹੇ ਹਨ ਪਰ ਪੁਰਾਣੀਆਂ ਭਰਤੀਆਂ ਸਿਰੇ ਨਹੀਂ ਚੜ੍ਹ ਰਹੀਆਂ| ਉਹਨਾਂ ਸਰਕਾਰ ਤੋ ਮੰਗ ਕੀਤੀ ਕਿ 2364 ਅਤੇ 5994 ਦੀਆਂ ਬਾਕੀ ਰਹਿੰਦੀਆਂ ਖਾਲੀ ਪੋਸਟਾਂ ਉੱਪਰ ਅਗਲੀ ਮੈਰਿਟ ਵਾਲੇ ਬੇਰੁਜਗਾਰ ਅਧਿਆਪਕਾਂ ਨੂੰ ਤੁਰੰਤ ਜੋਇਨ ਕਰਵਾਇਆ ਜਾਵੇ|

 

Media PBN Staff

Media PBN Staff