ਵੱਡੀ ਖ਼ਬਰ: ਯਾਤਰੀ ਜਹਾਜ਼ ਕ੍ਰੈਸ਼, 7 ਲੋਕਾਂ ਦੀ ਮੌਤ- ਕਈ ਜ਼ਖ਼ਮੀ
World NEWS-
ਅਮਰੀਕਾ ਦੇ ਕੈਂਟਕੀ ਰਾਜ ‘ਚ ਮੰਗਲਵਾਰ ਸ਼ਾਮ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਦਰਦਨਾਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 11 ਹੋਰ ਜ਼ਖਮੀ ਹੋਏ ਹਨ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਪ੍ਰੈਸ ਕਾਨਫਰੈਂਸ ਦੌਰਾਨ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।”
ਦੱਸ ਦਈਏ ਕਿ ਇਸ ਹਾਦਸੇ ‘ਚ ਪਾਰਸਲ ਡਿਲੀਵਰੀ ਕੰਪਨੀ UPS ਦਾ ਇੱਕ ਵਿਸ਼ਾਲ ਮਾਲਵਾਹਕ ਜਹਾਜ਼ (Cargo Plane) ਲੁਈਸਵਿਲੇ ਏਅਰਪੋਰਟ (Louisville Airport) ਤੋਂ ਉਡਾਣ ਭਰਨ ਦੇ ਕੁਝ ਹੀ ਮਿੰਟਾਂ ਬਾਅਦ ਕਰੈਸ਼ (crash) ਹੋ ਗਿਆ।
ਕ੍ਰੈਸ਼ ਹੋਣ ਤੋਂ ਤੁਰੰਤ ਬਾਅਦ ਜਹਾਜ਼ ਜ਼ਮੀਨ ‘ਤੇ ਡਿੱਗ ਗਿਆ। ਜਹਾਜ਼ ਦੇ ਜ਼ਮੀਨ ‘ਤੇ ਡਿੱਗਦਿਆਂ ਹੀ ਉਸ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਏਅਰਪੋਰਟ (Airport) ਨੇੜੇ ਅਸਮਾਨ ‘ਚ ਕਾਲੇ ਧੂੰਏਂ ਦਾ ਵੱਡਾ ਗੁਬਾਰ ਛਾ ਗਿਆ। ਫਿਲਹਾਲ ਇਸ ਹਾਦਸੇ ‘ਚ ਕਿੰਨੇ ਲੋਕਾਂ ਦੀ ਜਾਨ ਗਈ ਹੈ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ, ਇਹ UPS ਫਲਾਈਟ 2976 ਸੀ, ਜੋ ਲੁਈਸਵਿਲੇ (Louisville) ਤੋਂ ਹੋਨੋਲੂਲੂ (Hawaii) ਜਾ ਰਹੀ ਸੀ। ਇਸ ਦੌਰਾਨ ਜਦੋਂ ਜਹਾਜ਼ ਨੇ ਟੇਕਆਫ (takeoff) ਕੀਤਾ ਇਹ ਤੁਰੰਤ ਹਾਦਸਾਗ੍ਰਸਤ ਹੋ ਗਿਆ।
ਹਾਦਸਾਗ੍ਰਸਤ ਜਹਾਜ਼ MD-11F ਮਾਡਲ ਦਾ ਸੀ, ਜਿਸਨੂੰ 1991 ਵਿੱਚ ਬਣਾਇਆ ਗਿਆ ਸੀ। ਇਹ ਜਹਾਜ਼ ਖਾਸ ਤੌਰ ‘ਤੇ ਕਾਰਗੋ (cargo) ਲਈ ਵਰਤਿਆ ਜਾਂਦਾ ਹੈ।
FAA ਨੇ ਦੱਸਿਆ ਹੈ ਕਿ ਹਾਦਸੇ ਦੀ ਜਾਂਚ ਦੀ ਅਗਵਾਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਕਰੇਗਾ। ਹਾਦਸੇ ਤੋਂ ਬਾਅਦ ਲੁਈਸਵਿਲੇ ਮੈਟਰੋ ਪੁਲਿਸ (Louisville Metro Police) ਅਤੇ ਕਈ ਹੋਰ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ।
ਪੁਲਿਸ ਨੇ ਏਅਰਪੋਰਟ (Airport) ਤੋਂ 8 ਕਿਲੋਮੀਟਰ ਦੇ ਦਾਇਰੇ ‘ਚ ਸਾਰੇ ਇਲਾਕਿਆਂ ਲਈ ‘Shelter-in-Place’ ਦਾ ਅਲਰਟ (alert) ਜਾਰੀ ਕੀਤਾ ਹੈ, ਯਾਨੀ ਲੋਕਾਂ ਨੂੰ (ਸੰਭਾਵਿਤ ਜ਼ਹਿਰੀਲੇ ਧੂੰਏਂ ਜਾਂ ਮਲਬੇ ਕਾਰਨ) ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।

