ਵੱਡੀ ਖ਼ਬਰ: ਪੰਜਾਬ ਪੁਲਿਸ ਦਾ SHO ਸਸਪੈਂਡ! AAP ਲੀਡਰ ਨਾਲ ਦੁਰਵਿਵਹਾਰ ਦਾ ਦੋਸ਼

All Latest NewsNews FlashPunjab News

 

Punjab News- ਪੰਜਾਬ ਪੁਲਿਸ ਦਾ SHO ਸਸਪੈਂਡ, AAP ਕੌਂਸਲਰ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲੱਗਿਆ 

Punjab News- ਪੰਜਾਬ ਪੁਲਿਸ ਦੇ ਐਸਐਚਓ ‘ਤੇ ਇੱਕ AAP ਕੌਂਸਲਰ ਦੇ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲੱਗਿਆ ਹੈ। ਜਿਸ ਤੋਂ ਬਾਅਦ ਐਸਐਸਪੀ ਫਰੀਦਕੋਟ ਦੇ ਵੱਲੋਂ ਉਕਤ ਐਸਐਚਓ ਇੰਸਪੈਕਟਰ ਸੰਜੀਵ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ, ਆਪ ਕੌਂਸਲਰ ਵਿਜੇ ਛਾਬੜਾ ਨਾਲ ਕਥਿਤ ਤੌਰ ਤੇ ਸਿਟੀ ਪੁਲਿਸ ਸਟੇਸ਼ਨ ਦੇ ਐਸਐੱਚਓ ਇੰਸਪੈਕਟਰ ਸੰਜੀਵ ਕੁਮਾਰ ਨੇ ਦੁਰਵਿਵਹਾਰ ਕੀਤਾ ਸੀ। ਛਾਬੜਾ ਨੇ ਥਾਣੇ ਮੂਹਰੇ ਧਰਨਾ ਦੇ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

ਅਸਤੀਫ਼ੇ ਦੀ ਗੱਲ ਸਾਹਮਣੇ ਆਉਣ ਮਗਰੋਂ ਪਾਰਟੀ ਆਗੂਆਂ ਵਿੱਚ ਰੋਸ ਹੋਰ ਵੱਧ ਗਿਆ ਅਤੇ ਇਸ ਮਾਮਲੇ ਵਿੱਚ ਫਰੀਦਕੋਟ ਐਸਐਸਪੀ ਨੇ ਦਖ਼ਲ ਦਿੰਦੇ ਹੋਏ ਐਸਐੱਚਓ ਇੰਸਪੈਕਟਰ ਸੰਜੀਵ ਕੁਮਾਰ ਨੂੰ ਤਾਂ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ।

ਜਦੋਂਕਿ ਨਾਲ ਹੀ ਇਸ ਮਾਮਲੇ ਵਿੱਚ ਜਾਂਚ ਕਰਨ ਦੀ ਗੱਲ ਕਹੀ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ‘ਆਪ’ ਕੌਂਸਲਰ ਵਿਜੈ ਛਾਬੜਾ ਚੋਰੀ ਹੋਏ ਸਕੂਟਰ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਥਾਣੇ ਪਹੁੰਚਿਆ ਤਾਂ ਉਥੇ ਐਸ.ਐਚ.ਓ. ਨੇ ਕੌਂਸਲਰ ਨੂੰ ਕਥਿਤ ਧਮਕੀਆਂ ਦਿੱਤੀਆਂ ਤੇ ਦੁਰਵਿਹਾਰ ਕੀਤਾ।

ਇਸ ਮਗਰੋਂ ਕੌਂਸਲਰ ਸਿਟੀ ਕੋਤਵਾਲੀ ਪੁਲਿਸ ਥਾਣੇ ਦੇ ਬਾਹਰ ਧਰਨੇ ’ਤੇ ਬੈਠ ਗਿਆ। ਛਾਬੜਾ ਨੇ ਦੋਸ਼ ਲਗਾਇਆ ਕਿ ਉਹ ਆਪਣੇ ਵਾਰਡ ਦੇ ਇਕ ਸਥਾਨਕ ਨਿਵਾਸੀ ਨਾਲ ਸਕੂਟਰ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਗਿਆ ਸੀ।

ਛਾਬੜਾ ਨੇ ਦਾਅਵਾ ਕੀਤਾ ਕਿ ਉਹ ਅਤੇ ਪੀੜਤ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਥਾਣੇ ਜਾ ਰਹੇ ਸਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

ਐਸ.ਐਸ.ਪੀ. ਫਰੀਦਕੋਟ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਵਿਜੇ ਛਾਬੜਾ ਨਾਲ ਦੁਰਵਿਵਹਾਰ ਦੇ ਮਾਮਲੇ ਵਿੱਚ ਹੁਣ ਸਿਟੀ ਪੁਲਿਸ ਸਟੇਸ਼ਨ ਦੇ ਐਸਐੱਚਓ ਇੰਸਪੈਕਟਰ ਸੰਜੀਵ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।

 

Media PBN Staff

Media PBN Staff