ਵੱਡਾ ਖ਼ੁਲਾਸਾ: ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ ਨਵੀਂ ਸਿੱਖਿਆ ਨੀਤੀ ਦਾ ਹਿੱਸਾ

All Latest NewsNews FlashPunjab NewsTop BreakingTOP STORIES

 

 

Punjab News- ਪੰਜਾਬ ਯੂਨੀਵਰਸਿਟੀ ‘ਚ ਸੰਘਰਸ਼ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਸਿਆਸੀ ਪਾਰਟੀਆਂ ਨੂੰ ਸੰਘਰਸ਼ ਤੋਂ ਦੂਰ ਰੱਖਣ- ਡੀ.ਟੀ. ਐਫ਼.

Punjab News- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਨੇ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਢਾਂਚਾ ਭੰਗ ਕਰਨ ਅਤੇ ਇਸ ਨੂੰ ਕੇਂਦਰੀ ਹਕੂਮਤ ਦੇ ਕੰਟਰੋਲ ਵਿੱਚ ਲੈਣ ਦੇ ਕਦਮਾਂ ਦਾ ਵਿਰੋਧ ਕੀਤਾ ਹੈ ਅਤੇ ਕੇਂਦਰੀਕਰਨ ਦੇ ਇਹਨਾਂ ਕਦਮਾਂ ਨੂੰ ਸਿੱਖਿਆ ਦੇ ਫਿਰਕੂ-ਕਰਨ , ਨਿੱਜੀਕਰਨ ਤੇ ਵਪਾਰੀਕਰਨ ਦੇ ਹਮਲੇ ਨੂੰ ਤੇਜ਼ ਕਰਨ ਦੀ ਵਿਉਂਤ ਦਾ ਹਿੱਸਾ ਕਰਾਰ ਦਿੱਤਾ ਹੈ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਹੈ ਕਿ ਯੂਨੀਵਰਸਿਟੀ ਦਾ ਸੈਨਟ ਤੇ ਸਿੰਡੀਕੇਟ ਵਾਲਾ ਤੁਰਿਆ ਆਉਂਦਾ ਸਿਸਟਮ ਚਾਹੇ ਆਪਣੇ ਆਪ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਅਮਲ ‘ਚ ਇਸ ਦੇ ਵਿਦਿਆਰਥੀਆਂ ਤੇ ਲੋਕਾਂ ਦੀ ਹਕੀਕੀ ਜਮਹੂਰੀ ਸ਼ਮੂਲੀਅਤ ਦਾ ਕੋਈ ਬਹੁਤਾ ਅਸਰਦਾਰ ਢੰਗ ਨਹੀਂ ਸੀ, ਪਰ ਕੇਂਦਰੀ ਭਾਜਪਾ ਹਕੂਮਤ ਦਾ ਧੱਕਾ ਏਨਾ ਜ਼ੋਰਦਾਰ ਹੈ ਕਿ ਉਸਨੂੰ ਇਹ ਰਸਮੀ ਅਮਲ ਵੀ ਰੜਕਦਾ ਆ ਰਿਹਾ ਸੀ ਤੇ ਆਪਣਾ ਫਿਰਕੂ ਤੇ ਕਾਰਪੋਰੇਟ ਏਜੰਡਾ ਲਾਗੂ ਕਰਨ ਦੇ ਰਾਹ ‘ਚ ਅੜਿੱਕਾ ਜਾਪਦਾ ਸੀ।

ਇਸ ਲਈ ਉਸਨੇ ਇਸ ਅੜਿੱਕੇ ਨੂੰ ਵੀ ਦੂਰ ਕਰਨ ਤੇ ਯੂਨੀਵਰਸਿਟੀ ਉੱਤੇ ਆਪਣਾ ਮੁਕੰਮਲ ਕੰਟਰੋਲ ਬਣਾਉਣ ਦੀ ਨੀਤ ‘ਚੋਂ ਹੀ ਇਹ ਕਦਮ ਚੱਕਿਆ ਹੈ। ਇਹ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਪ੍ਰਬੰਧਾਂ ‘ਚ ਦਖਲ ਦੀ ਬਚੀ ਖੁਚੀ ਨਿਗੂਣੀ ਭੂਮਿਕਾ ਨੂੰ ਵੀ ਖਤਮ ਕਰ ਦੇਵੇਗਾ। ਇਹ ਕਦਮ ਯੂਨੀਵਰਸਟੀ ਉੱਤੇ ਪੰਜਾਬੀ ਕੌਮੀਅਤ ਦੇ ਦਾਅਵੇ ਨੂੰ ਵੀ ਕਮਜ਼ੋਰ ਕਰੇਗਾ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਹੈ ਕਿ ਸਾਡੀ ਜਥੇਬੰਦੀ ਵਿਦਿਆਰਥੀਆਂ ਵੱਲੋਂ ਉਠਾਈ ਜਾ ਰਹੀ ਆਵਾਜ਼ ਦਾ ਜ਼ੋਰਦਾਰ ਸਮਰਥਨ ਕਰਦੀ ਹੈ, ਤੇ ਕੇਂਦਰ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ।

ਉਹਨਾਂ ਕਿਹਾ ਕਿ ਨਾ ਸਿਰਫ ਇਹ ਕਦਮ ਵਾਪਸ ਹੋਣਾ ਚਾਹੀਦਾ ਹੈ ਸਗੋਂ ਸਿੱਖਿਆ ਦੇ ਕੇਂਦਰੀਕਰਨ, ਨਿਜੀਕਰਨ ਤੇ ਵਪਾਰੀਕਰਨ ਦੇ ਸਾਰੇ ਕਦਮ ਰੋਕੇ ਜਾਣੇ ਚਾਹੀਦੇ ਹਨ। ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਮੁੱਢੋਂ ਰੱਦ ਕੀਤੀ ਜਾਣੀ ਚਾਹੀਦੀ ਹੈ‌। ਨਵੀਂ ਸਿੱਖਿਆ ਨੀਤੀ 2020 ਰੱਦ ਹੋਣੀ ਚਾਹੀਦੀ ਹੈ।

ਯੂਨੀਵਰਸਿਟੀਆਂ ਤੇ ਵਿਦਿਅਕ ਸੰਸਥਾਵਾਂ ਅੰਦਰ ਵਿਦਿਆਰਥੀਆਂ ਦੀ ਜਮਹੂਰੀ ਪੁੱਗਤ ਯਕੀਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਕਿਰਤੀ ਕਿਸਾਨਾਂ ਦੇ ਬੱਚਿਆਂ ਲਈ ਉਚੇਰੀ ਸਿੱਖਿਆ ਦਾ ਹੱਕ ਯਕੀਨੀ ਕੀਤਾ ਜਾਣਾ ਚਾਹੀਦਾ ਹੈ|ਆਗੂਆਂ ਨੇ ਪੰਜਾਬ ਯੂਨੀਵਰਸਿਟੀ ਪ੍ਰਸਾਸ਼ਨ ਦੇ ਉਸ ਫੈਸਲੇ ਨੂੰ ਵੀ ਵਾਪਸ ਲੈਣ ਦੀ ਮੰਗ ਕੀਤੀ ਜਿਸ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਲੈਣ ਤੋ ਪਹਿਲਾਂ ਕਿਸੇ ਅੰਦੋਲਨ ਵਿੱਚ ਭਾਗ ਨਾ ਲੈਣ ਬਾਰੇ ਹਲਫੀਆ ਬਿਆਨ ਦੇਣ ਬਾਰੇ ਕਿਹਾ ਹੈ|

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਦੀਆਂ ਮੌਕਾਪ੍ਰਸਤ ਹਾਕਮ ਪਾਰਟੀਆਂ ਤੇ ਮੌਕਾਪ੍ਰਸਤ ਵੋਟ ਸਿਆਸਤਦਾਨਾਂ ਨੂੰ ਆਪਣੇ ਸੰਘਰਸ਼ ਤੋਂ ਪਾਸੇ ਰੱਖਣ ਅਤੇ ਉਹਨਾਂ ਨੂੰ ਆਪਣੇ ਤੌਰ ‘ਤੇ ਇਸ ਮਸਲੇ ‘ਤੇ ਆਵਾਜ਼ ਉਠਾਉਣ ਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਮਜਬੂਰ ਕਰਨ।

ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਹਾਕਮ ਪਾਰਟੀਆਂ ਆਮ ਕਰਕੇ ਅਜਿਹੇ ਮੁੱਦਿਆਂ ‘ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆ ਰਹੀਆਂ ਹਨ ਜਦੋਂਕਿ ਸਿੱਖਿਆ ਦੇ ਨਿੱਜੀਕਰਨ ਵਪਾਰੀਕਰਨ ਤੇ ਫਿਰਕੂਕਰਨ ਦੇ ਕਦਮਾਂ ‘ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਹ ਪਾਰਟੀਆਂ ਖੁਦ ਰਾਜ ਸੱਤਾ ‘ਚ ਹੁੰਦਿਆਂ ਇਹਨਾਂ ਹੀ ਕਦਮਾਂ ਨੂੰ ਲਾਗੂ ਕਰਨ ‘ਚ ਸ਼ਾਮਿਲ ਰਹਿੰਦੀਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਹੋਰਨਾਂ ਲੋਕ ਸੰਘਰਸ਼ਾਂ ਦਾ ਤਜਰਬਾ ਯਾਦ ਰੱਖਣਾ ਚਾਹੀਦਾ ਹੈ। ਇਹਨਾਂ ਸੰਘਰਸ਼ਾਂ ਦੀਆਂ ਕਾਮਯਾਬੀਆਂ ਵਿੱਚ ਇੱਕ ਅਹਿਮ ਕਾਰਨ ਵੋਟ ਪਾਰਟੀਆਂ ਨੂੰ ਇਨਾਂ ਸੰਘਰਸ਼ਾਂ ਦੇ ਮੰਚਾਂ ਤੋਂ ਦੂਰ ਰੱਖਣਾ ਬਣਿਆ ਹੈ। ਸੰਘਰਸ਼ ਲੜਨ ਲਈ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਹਮਾਇਤ ‘ਤੇ ਟੇਕ ਰੱਖਣੀ ਚਾਹੀਦੀ ਹੈ।

 

Media PBN Staff

Media PBN Staff