ਵੱਡੀ ਖ਼ਬਰ: ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਲੱਗੀ ਪਾਬੰਦੀ! PU ਪ੍ਰਸਾਸ਼ਨ ਵੱਲੋਂ ਸਖ਼ਤ ਹੁਕਮ ਜਾਰੀ

All Latest NewsNews FlashPunjab NewsTop BreakingTOP STORIES

 

Panjab University Chandigarh News: ਇੱਕ ਪਾਸੇ ਜਿੱਥੇ ਮੋਦੀ ਸਰਕਾਰ ਨੇ ਵਿਦਿਆਰਥੀਆਂ ਦੇ ਰੋਹ ਅੱਗੇ ਝੁਕਦੇ ਹੋਏ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਫਿਰ ਤੋਂ ਬਹਾਲ ਕਰ ਦਿੱਤਾ, ਉੱਥੇ ਹੀ ਦੂਜੇ ਪਾਸੇ ਵਿਦਿਆਰਥੀਆਂ ਦਾ ਧਰਨਾ ਜਾਰੀ ਹੈ।

ਪਰ ਹੁਣ ਤਾਜ਼ਾ ਖ਼ਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਯੂਨੀਵਰਸਿਟੀ ਪ੍ਰਸਾਸ਼ਨ ਦੇ ਵੱਲੋਂ ਹੁਣ ਸਖ਼ਤ ਹੁਕਮ ਜਾਰੀ ਕਰਦਿਆਂ ਹੋਇਆ, ਯੂਨੀਵਰਸਿਟੀ ਦੇ ਅੰਦਰ ਬਾਹਰੀ ਲੋਕਾਂ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਹੈ।

ਇਸ ਦੇ ਨਾਲ ਹੀ ਬਾਹਰੀ ਵਾਹਨ ਵੀ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਨਹੀਂ ਹੋ ਸਕਣਗੇ। ਵਿਦਿਆਰਥੀਆਂ ਵਾਸਤੇ ਵੀ ਯੂਨੀਵਰਸਿਟੀ ਨੇ ਸਖ਼ਤ ਆਦੇਸ਼ ਜਾਰੀ ਕੀਤੇ ਹਨ।

ਸਰਕਾਰੀ ਪੱਤਰ ਅਨੁਸਾਰ, ਹੁਣ ਯੂਨੀਵਰਸਿਟੀ (Panjab University Chandigarh) ਵਿੱਚ ਵਿਦਿਆਰਥੀ ਸਿਰਫ਼ ਆਈਡੀ ਕਾਰਡ ਵਿਖਾ ਕੇ ਹੀ ਐਂਟਰ ਹੋ ਸਕਣਗੇ ਅਤੇ ਉਨ੍ਹਾਂ ਨੂੰ ਆਪਣੇ ਨਾਲ ਆਈਡੀ ਕਾਰਡ ਰੱਖਣਾ ਹੋਵੇਗਾ।

ਜਾਣਥਾਰੀ ਅਨੁਸਾਰ, ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ (Panjab University Chandigarh) ’ਚ ਵਿਦਿਆਰਥੀਆਂ ਵੱਲੋਂ ਰੋਸ ਜਾਹਿਰ ਕੀਤਾ ਜਾ ਰਿਹਾ ਹੈ।

ਹੁਣ ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ’ਚ ਵੱਡਾ ਇੱਕਠ ਰੱਖਿਆ ਗਿਆ ਹੈ। ਜਿਸ ਮਗਰੋਂ ਪੰਜਾਬ ਯੂਨੀਵਰਸਿਟੀ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉੱਥੇ ਹੀ ਜੇਕਰ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਸੈਨੇਟ ਤੇ ਸਿੰਡੀਕੇਟ ਦੀ ਬਹਾਲੀ ਦੀ ਮੰਗ ਲਈ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਹੈ। ਬੀਤੇ ਕੱਲ੍ਹ ਕੇਂਦਰ ਸਰਕਾਰ ਨੇ ਇਸ ਸਬੰਧੀ ਆਪਣਾ ਯੂ ਟਰਨ ਲਿਆ ਜਿਸ ਮੁਤਾਬਿਕ ਸੈਨੇਟ ਤੇ ਸਿੰਡੀਕੇਟ ’ਚ ਬਦਲਾਅ ਨਹੀਂ ਹੋਵੇਗਾ।

 

Media PBN Staff

Media PBN Staff