ਵੱਡੀ ਖਬਰ: AAP ਵਿਧਾਇਕ ਨਾਲ ਚੋਣਾਂ ‘ਚ ਸਿੱਧੀ ਟੱਕਰ ਲੈਣ ਵਾਲਾ ਗੁਰਪ੍ਰੀਤ ਸੇਖੋਂ ਗ੍ਰਿਫਤਾਰ
ਵੱਡੀ ਖਬਰ: AAP ਵਿਧਾਇਕ ਨਾਲ ਚੋਣਾਂ ‘ਚ ਸਿੱਧੀ ਟੱਕਰ ਲੈਣ ਵਾਲਾ ਗੁਰਪ੍ਰੀਤ ਸੇਖੋਂ ਗ੍ਰਿਫਤਾਰ
ਚੰਡੀਗੜ੍ਹ, 12 ਦਸੰਬਰ 2025 (Media PBN)
ਫਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਨਾਲ ਚੋਣਾਂ ਵਿੱਚ ਸਿੱਧੀ ਟੱਕਰ ਲੈਣ ਵਾਲੇ ਸਮਾਜਿਕ ਕਾਰਕੁਨ ਗੁਰਪ੍ਰੀਤ ਸਿੰਘ ਸੇਖੋਂ ਨੂੰ ਫ਼ਿਰਜ਼ੇਪੁਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ।
ਇਸ ਘਟਨਾ ਦੀ ਜਾਣਕਾਰੀ ਗੁਰਪ੍ਰੀਤ ਸੇਖੋਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦਿੰਦਿਆਂ ਹੋਇਆਂ ਦੱਸਿਆ ਕਿ ਫਿਰੋਜ਼ਪੁਰ ਦਿਹਾਤੀ ਦਾ ਵਿਧਾਇਕ ਰਜਨੀਸ਼ ਦਹੀਆ ਚੋਣਾਂ ਦੇ ਵਿੱਚ ਧੱਕਾ ਕਰਨਾ ਚਾਹੁੰਦਾ ਹੈ ਅਤੇ ਉਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਦੋ ਘੰਟਿਆਂ ਦੇ ਅੰਦਰ ਅੰਦਰ ਜ਼ਿਲ੍ਹਾ ਪਰਿਸ਼ਦ ਤੋਂ ਬਲਾਕ ਸੰਮਤੀ ਦਾ ਚੋਣਾਂ ਜਿੱਤ ਕੇ ਵਿਖਾਵੇਗਾ।
ਵੀਡੀਓ ਵਾਇਰਲ ‘ਤੇ ਗੁਰਪ੍ਰੀਤ ਸਿੰਘ ਸੇਖੋਂ ਨੇ ਇਹ ਕਿਹਾ ਹੈ ਕਿ ਸੱਤਾਧਾਰੀ ਧਿਰ ਬੇਸ਼ੱਕ ਕਿੰਨਾ ਮਰਜ਼ੀ ਧੱਕਾ ਕਰ ਲਵੇ, ਪਰ ਫਿਰੋਜ਼ਪੁਰ ਦਿਹਾਤੀ ਦੇ ਲੋਕ ਹਮੇਸ਼ਾ ਸੱਚ ਦੇ ਨਾਲ ਖੜੇ ਰਹਿਣਗੇ ਅਤੇ 14 ਦਸੰਬਰ ਨੂੰ ਵੋਟਾਂ ਰਾਹੀਂ ਇਸ MLA ਅਤੇ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਸੇਖੋਂ ਨੇ ਇੱਕ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਉਹ ਜੇਲ੍ਹ ਤੋਂ ਡਰਨ ਵਾਲੇ ਨਹੀਂ, ਪਰ ਇਲਾਕੇ ਦੇ ਲੋਕਾਂ ਦੇ ਨਾਲ ਧੱਕਾ ਕਦੇ ਵੀ ਨਹੀਂ ਹੋਣ ਦੇਣਗੇ।

