ਵੱਡੀ ਖ਼ਬਰ: ਤਰਨਤਾਰਨ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਭਾਜਪਾ ‘ਚ ਸ਼ਾਮਲ
Punjab News-
ਤਰਨਤਾਰਨ ਚੋਣ ਤੋਂ ਪਹਿਲਾਂ ਆਜ਼ਾਦ ਉਮੀਦਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਹਰਿਆਣਾ ਦੇ ਸੀਐੱਮ ਨਾਇਬ ਸਿੰਘ ਸੈਣੀ ਦੇ ਵੱਲੋਂ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ੍ਹ ਰਹੇ ਕੋਮਲਪ੍ਰੀਤ ਸਿੰਘ ਨੂੰ ਸਾਥੀਆਂ ਸਮੇਤ (ਭਾਜਪਾ) ਪਾਰਟੀ ਵਿੱਚ ਸ਼ਾਮਲ ਕਰਵਾਇਆ।
ਦੱਸਣਾ ਬਣਦਾ ਹੈ ਕਿ ਕੋਮਲਪ੍ਰੀਤ ਸਿੰਘ ਤਰਨਤਾਰਨ ਤੋਂ ਸਾਬਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਭਣੇਵੇਂ ਹਨ ਅਤੇ ਕਰੀਬ ਤਿੰਨ ਸਾਲਾਂ ਤੋਂ ਉਹ ਡਾ. ਸੋਹਲ ਦੇ ਪੀਏ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ।
ਦੱਸ ਦਈਏ ਕਿ ਤਰਨ ਤਾਰਨ ਜ਼ਿਮਨੀ ਚੋਣ ਲਈ ਵੋਟਾਂ 11 ਨਵੰਬਰ ਨੂੰ ਪੈ ਰਹੀਆਂ ਹਨ। ਵੋਟਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਵੇਗਾ। ਇਸ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਕਾਫੀ ਪਹਿਲਾਂ ਤੋਂ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਹਨ।

