Australia News: ਆਸਟ੍ਰੇਲੀਆ ‘ਚ ਪੰਜਾਬੀ ਨੌਜਵਾਨ ਦੀ ਮੌਤ
Australia News:
ਆਸਟ੍ਰੇਲੀਆ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਇੱਥੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭੁਪਿੰਦਰ ਕੁਮਾਰ ਸ਼ਰਮਾ ਪੁੱਤਰ ਧਰਮ ਚੰਦ ਸ਼ਰਮਾ ਵਾਸੀ ਸਮਾਣਾ (ਪਟਿਆਲਾ) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਭੁਪਿੰਦਰ ਕੁਮਾਰ ਸ਼ਰਮਾ 2008 ਵਿੱਚ ਆਈਲੈਟਸ ਕਰਕੇ ਆਸਟ੍ਰੇਲੀਆ ਗਏ ਸਨ। ਉਨ੍ਹਾਂ ਦੀ ਮੌਤ ਇੱਕ ਸਮੱਸਿਆ ਦੇ ਕਾਰਨ ਹੋਈ, ਜਿਸ ਕਰਕੇ ਉਹ ਪਰੇਸ਼ਾਨ ਰਹਿੰਦੇ ਸਨ।
ਇਸ ਦੁਖਦਾਈ ਘਟਨਾ ਨਾਲ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਖ਼ਬਰਾਂ ਅਨੁਸਾਰ, ਭੁਪਿੰਦਰ ਕੁਮਾਰ ਸ਼ਰਮਾ ਦੀ ਪਤਨੀ ਆਸਟਰੇਲੀਆ ਦੇ ਬ੍ਰਿਸਬਿਨ ਸ਼ਹਿਰ ਦੇ ਵਿੱਚ ਰਹਿੰਦੇ ਹਨ, ਜਿੱਥੇ ਭੁਪਿੰਦਰ ਕੁਮਾਰ ਸ਼ਰਮਾ ਵੀ ਨਾਲ ਹੀ ਰਹਿੰਦਾ ਸੀ ਉਹਦੇ ਦੋ ਬੱਚੇ ਹਨ।
ਮਾਂ ਬਿਮਲਾ ਦੇਵੀ ਕਹਿੰਦੀ ਹੈ ਕਿ ਮੇਰਾ ਪੁੱਤ ਸਰਵਣ ਵਰਗਾ ਸੀ, ਮੈਂ ਉੱਥੇ ਵੀ ਉਹਦੇ ਕੋਲ ਗਈ ਹਾਂ, ਮੇਰਾ ਪੂਰਾ ਧਿਆਨ ਰੱਖਦਾ ਸੀ। ਪਰਿਵਾਰ ਨੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਡੈਡ ਬੌਡੀ ਜਲਦੀ ਲਿਆਉਣ ਦੀ ਗੁਹਾਰ ਲਾਈ ਹੈ।
ਉਹਨਾਂ ਨੇ ਕਿਹਾ ਕਿ 42 ਲੱਖ ਰੁਪਏ ਖਰਚਾ ਮ੍ਰਿਤਕ ਦੇਹ ਲਿਆਉਣ ਦਾ ਦੱਸਿਆ ਜਾ ਰਿਹਾ। ਸਾਡੇ ਕੋਲ ਇੰਨਾ ਪੈਸਾ ਹੈ ਨਹੀਂ, ਸਰਕਾਰ ਸਾਡੀ ਮਦਦ ਕਰੇ।

