Breaking: ਤਰਨਤਾਰਨ ਜਿਮਨੀ ਚੋਣ AAP ਉਮੀਦਵਾਰ ਹਰਮੀਤ ਸੰਧੂ ਜਿੱਤੇ!
Punjab News- ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਲਈ ਹੈ। 15ਵੇਂ ਰਾਊਂਡ ਤੱਕ 11317 ਦੀ ਲੀਡ ਸੀ, ਹਾਲਾਂਕਿ ਪਿੱਛੇ ਇੱਕ ਰਾਊਂਡ ਬਾਕੀ ਹੈ।
ਦੱਸਦੇ ਚੱਲੀਏ ਕਿ ਤਰਨਤਾਰਨ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਲਈ ਗਈ ਹੈ। ਹਾਲਾਂਕਿ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ।
ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਜਦੋਂ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰਹੇ ਹਨ।

