ਵੱਡੀ ਖ਼ਬਰ: ਪੰਜਾਬ ‘ਚ RSS ਲੀਡਰ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ
Punjab News-
ਪੰਜਾਬ ਵਿੱਚ ਇੱਕ ਵਾਰ ਫਿਰ ਕਤਲ ਦੀ ਵਾਰਦਾਤ ਵਾਪਰੀ ਹੈ। ਜਾਣਕਾਰੀ ਮੁਤਾਬਕ, ਫਿਰੋਜ਼ਪੁਰ ਦੇ ਵਿਚ ਆਰਐਸਐਸ ਦੇ ਸੀਨੀਅਰ ਆਗੂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਜ ਸ਼ਾਮ ਸਮੇਂ ਫਿਰੋਜ਼ਪੁਰ ਸ਼ਹਿਰ ਵਿੱਚ ਸੀਨੀਅਰ ਆਰਐਸਐਸ ਵਰਕਰ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਭਾਜਪਾ ਲੀਡਰ ਦੱਸਦੇ ਨੇ ਕਿ, ਬਾਉ ਦੀਨਾਨਾਥ ਨੇ ਐਮਰਜੈਂਸੀ ਦੌਰਾਨ ਜੇਲ੍ਹ ਕੱਟੀ ਸੀ ਅਤੇ ਆਜ਼ਾਦੀ ਤੋਂ ਬਾਅਦ ਆਰਐਸਐਸ ਵਿੱਚ ਸਰਗਰਮ ਸਨ। ਨਵੀਨ ਅਰੋੜਾ ਬਾਉ ਦੀਨਾਨਾਥ ਦੇ ਪੋਤੇ ਹਨ।
ਉਧਰ ਦੂਜੇ ਪਾਸੇ, ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ ਨੇ ਦੱਸਿਆ ਕਿ, ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਸ਼ਰੇਆਮ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਅਸ਼ਵਨੀ ਮਹਿਤਾ ਨੇ ਦੱਸਿਆ ਕਿ, ਫਿਰੋਜ਼ਪੁਰ ਵਿਚ ਵਾਪਰੀ ਇਸ ਵਾਰਦਾਤ ਨੇ ਵਪਾਰੀ ਵਰਗ ਵਿੱਚ ਸਹਿਮ ਦਾ ਮਾਹੌਲ ਦਾ ਹੈ।

