ਪੰਜਾਬ ‘ਚ ਇੱਕ ਹੋਰ ਸਰਕਾਰੀ ਛੁੱਟੀ, ਪੜ੍ਹੋ ਵੇਰਵਾ
Govt holiday- ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਖਤਮ ਹੋਣ ਪਿੱਛੋਂ ਵੀ ਛੁੱਟੀਆਂ ਦਾ ਸਿਲਸਲਾ ਜਾਰੀ ਹੈ। ਅਕਤੂਬਰ ਮਹੀਨੇ ਤਿਉਹਾਰਾਂ ਕਾਰਨ ਕਈ ਛੁੱਟੀਆਂ ਆਈਆਂ।
ਨਵੰਬਰ ਵਿਚ ਵੀ ਇਹ ਸਿਲਸਲਾ ਜਾਰੀ ਰਿਹਾ। ਹੁਣ ਪੰਜਾਬ ਵਿਚ ਇਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ।
ਪੰਜਾਬ ਸਰਕਾਰ ਦੇ ਕਲੰਡਰ ਮੁਤਾਬਕ 25 ਨਵੰਬਰ ਮੰਗਲਵਾਰ ਨੂੰ ਸਰਕਾਰੀ ਛੁੱਟੀ ਰਹੇਗੀ।
ਦਰਅਸਲ, 25 ਨਵੰਬਰ ਮੰਗਲਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ।
ਇਸ ਨੂੰ ਮੁੱਖ ਰੱਖ ਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਪੂਰੇ ਸੂਬੇ ਵਿਚ ਸਕੂਲ-ਕਾਲਜ ਤੇ ਸਰਕਾਰੀ ਦਫਤਰ ਬੰਦ ਰਹਿਣਗੇ।


