ਵੱਡੀ ਖ਼ਬਰ: ਧਾਰਮਿਕ ਯਾਤਰਾ ‘ਤੇ ਨਿਕਲੇ 42 ਭਾਰਤੀਆਂ ਦੀ ਮੌਤ
ਧਾਰਮਿਕ ਯਾਤਰਾ ‘ਤੇ ਨਿਕਲੇ 42 ਭਾਰਤੀਆਂ ਦੀ ਮੌਤ
ਧਾਰਮਿਕ ਯਾਤਰਾ ‘ਤੇ ਨਿਕਲੇ 42 ਭਾਰਤੀਆਂ ਦੀ ਮੌਤ – ਸਾਊਦੀ ਅਰਬ (Saudi Arabia) ‘ਚ ਸੋਮਵਾਰ ਤੜਕੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸ ਦੇਈਏ ਕਿ ਇਸ ਹਾਦਸੇ ‘ਚ ਉਮਰਾ ਦੇ ਪਵਿੱਤਰ ਸਫ਼ਰ ਤੋਂ ਪਰਤ ਰਹੇ ਭਾਰਤੀ ਤੀਰਥ ਯਾਤਰੀਆਂ ਦੀ ਬੱਸ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ‘ਚ 42 ਭਾਰਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਇਹ ਦਰਦਨਾਕ ਘਟਨਾ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 1:30 ਵਜੇ ਮੁਫ਼ਰੀਹਾਟ ਇਲਾਕੇ ‘ਚ ਵਾਪਰੀ, ਜਦੋਂ ਮੱਕਾ ਤੋਂ ਮਦੀਨਾ ਜਾ ਰਹੀ ਉਨ੍ਹਾਂ ਦੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ।
ਬੱਸ ‘ਚ 43 ‘ਚੋਂ ਸਿਰਫ਼ 1 ਯਾਤਰੀ ਬਚਿਆ
ਮੀਡੀਆਵਨ (MediaOne) ਦੀ ਰਿਪੋਰਟ ਮੁਤਾਬਕ, ਹਾਦਸੇ ਦਾ ਸ਼ਿਕਾਰ ਹੋਏ ਸਾਰੇ 42 ਲੋਕ ਭਾਰਤ ਦੇ ਹੈਦਰਾਬਾਦ ਸ਼ਹਿਰ ਦੇ ਰਹਿਣ ਵਾਲੇ ਸਨ। ਬੱਸ ‘ਚ ਕੁੱਲ 43 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਸਿਰਫ਼ ਇੱਕ ਹੀ ਵਿਅਕਤੀ ਬਚ ਸਕਿਆ ਹੈ, ਜਿਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮਰਨ ਵਾਲਿਆਂ ‘ਚ 20 ਔਰਤਾਂ ਅਤੇ 11 ਬੱਚੇ ਵੀ ਸ਼ਾਮਲ ਹਨ। ਹਾਦਸਾ ਏਨਾ ਭਿਆਨਕ ਸੀ ਕਿ ਡੀਜ਼ਲ ਟੈਂਕਰ ਨਾਲ ਟੱਕਰ ਤੋਂ ਬਾਅਦ ਬੱਸ ਦੇ ਪਰਖੱਚੇ ਉੱਡ ਗਏ ਅਤੇ ਉਸ ‘ਚ ਅੱਗ ਲੱਗ ਗਈ।
ਜਾਣਕਾਰੀ ਮੁਤਾਬਕ, ਇਹ ਸਾਰੇ ਤੀਰਥ ਯਾਤਰੀ ਮੱਕਾ ‘ਚ ਉਮਰਾਹ ਦੀਆਂ ਰਸਮਾਂ ਪੂਰੀਆਂ ਕਰ ਚੁੱਕੇ ਸਨ ਅਤੇ ਜ਼ਿਆਰਤ (Ziyarat) (ਰਸਮਾਂ) ਲਈ ਮਦੀਨਾ (Medina) ਜਾ ਰਹੇ ਸਨ। ਰਾਤ ਦਾ ਸਮਾਂ ਹੋਣ ਕਾਰਨ, ਬੱਸ ‘ਚ ਸਵਾਰ ਜ਼ਿਆਦਾਤਰ ਯਾਤਰੀ ਸੌਂ ਰਹੇ ਸਨ ਅਤੇ ਉਨ੍ਹਾਂ ਨੂੰ ਹਾਦਸੇ ਦਾ ਕੋਈ ਅੰਦਾਜ਼ਾ ਵੀ ਨਹੀਂ ਹੋਇਆ।
ਭਾਰਤੀ ਦੂਤਾਵਾਸ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
ਇਸ ਹਾਦਸੇ ਤੋਂ ਬਾਅਦ, ਸਾਊਦੀ ਅਰਬ ‘ਚ ਭਾਰਤੀ ਕੌਂਸਲੇਟ (Indian Consulate) ਨੇ ਇੱਕ ਹੈਲਪਲਾਈਨ ਨੰਬਰ (helpline number) ਜਾਰੀ ਕੀਤਾ ਹੈ। Toll Free Number ਇਸ ਪ੍ਰਕਾਰ ਹੈ: 8002440003
ਭਾਰਤੀ ਦੂਤਾਵਾਸ (Indian Embassy) ਨੇ ਕਿਹਾ ਕਿ 24 ਘੰਟੇ ਚੱਲਣ ਵਾਲਾ ਇੱਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ ਅਤੇ ਉਹ ਸਥਾਨਕ ਪ੍ਰਸ਼ਾਸਨ ਦੇ ਸੰਪਰਕ ‘ਚ ਹਨ।
ਸਾਊਦੀ ਅਧਿਕਾਰੀਆਂ ਨੇ ਅਜੇ ਤੱਕ ਮਰਨ ਵਾਲਿਆਂ ਦੀ ਸਹੀ ਗਿਣਤੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ, ਪਰ Haj and Umrah Ministry ਅਤੇ travel agency ਨੇ ਦੁਰਘਟਨਾ ਦੀ ਪੁਸ਼ਟੀ ਕੀਤੀ ਹੈ Emergency teams ਰਾਹਤ ਕਾਰਜਾਂ ‘ਚ ਲੱਗੀਆਂ ਹੋਈਆਂ ਹਨ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਹ ਹਾਦਸਾ ਕਿਵੇਂ ਵਾਪਰਿਆ।

