ਪੰਜਾਬੀਓ! ਨਸਲਾਂ ਬਚਾਉਣ ਲਈ 2-3 ਬੱਚੇ ਪੈਦਾ ਕਰੋ- ਸਪੀਕਰ ਸੰਧਵਾਂ ਦਾ ਵੱਡਾ ਬਿਆਨ

All Latest NewsNews FlashPunjab NewsTop BreakingTOP STORIES

 

ਚੰਡੀਗੜ੍ਹ

ਵੱਧ ਬੱਚੇ ਪੈਦਾ ਕਰਨ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਰਿਵਾਜ਼ ਚੱਲ ਪਿਆ ਹੈ ਕਿ ਬੱਚਾ ਇੱਕ ਹੀ ਪੈਦਾ ਕਰਨਾ ਹੈ, ਪਰ ਇਹ ਪੰਜਾਬੀਆਂ ਲਈ ਚੰਗੀ ਗੱਲ ਨਹੀਂ।

ਬੁਢਾਪੇ ਦਾ ਸਹਾਰਾ ਬੱਚੇ ਹੀ ਹੁੰਦੇ ਨੇ, ਇਸੇ ਕਰਕੇ ਪੰਜਾਬੀਆਂ ਨੂੰ 2-3 ਬੱਚੇ ਪੈਦਾ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਹਜ਼ਾਰਾਂ ਬੱਚੇ ਹਰ ਸਾਲ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਹਨ ਅਤੇ ਪੰਜਾਬ ਵਿੱਚ ਜਨਸੰਖਿਆਂ ਘੱਟ ਰਹੀ ਹੈ।

ਉਨ੍ਹਾਂ ਕਿਹਾ ਕਿ ਮਸਲਾ ਬੜਾ ਗੰਭੀਰ ਹੈ ਅਤੇ ਪੰਜਾਬੀ ਇੱਕ ਬੱਚੇ ਵਾਲੀ ਸੋਚ ਤਿਆਗ ਕੇ ਨਸਲਾਂ ਬਚਾਉਣ ਵਾਸਤੇ ਦੋ ਜਾਂ ਤਿੰਨ ਬੱਚੇ ਪੈਦਾ ਕਰਨ।

ਦੱਸ ਦਈਏ ਕਿ ਸੰਧਵਾਂ ਨੇ ਇਹ ਬਿਆਨ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਵੱਲੋਂ ਗੁਰਦਵਾਰਾ ਗੁਰੂ ਨਾਨਕ ਸਤਿਸੰਗ ਸਭਾ ਕੋਟਕਪੂਰਾ ਵਿਖੇ ਕਰਵਾਏ ਗਏ ਦਾਦੇ ਤੋਂ ਪੋਤੇ ਤੱਕ ਤਿੰਨ ਪੀੜ੍ਹੀਆਂ ਨਸ਼ਾ ਰਹਿਤ ਪਰਿਵਾਰਾਂ ਦੇ ਸਨਮਾਨ ਸਮਾਰੋਹ ਦੌਰਾਨ ਦਿੱਤਾ।

 

Media PBN Staff

Media PBN Staff