Punjab News- ਪੰਜਾਬ ਭਾਜਪਾ ਨੂੰ ਵੱਡਾ ਝਟਕਾ, ਕਈ ਅਹੁਦੇਦਾਰ ਕਾਂਗਰਸ ‘ਚ ਸ਼ਾਮਲ

All Latest NewsNews FlashPolitics/ OpinionPunjab NewsTop BreakingTOP STORIES

 

 

ਸੰਗਰੂਰ

Punjab News- ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੇ ਕਈ ਆਗੂ ਅਤੇ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਕਾਂਗਰਸ ਵਿਚ ਸ਼ਾਮਲ ਹੋ ਗਏ।

ਭਾਜਪਾ ਦੇ ਆਗੂ ਹਰੀ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਫੱਗੂਵਾਲਾ, ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਭਾਜਪਾ, ਸਤਨਾਮ ਸਿੰਘ ਹਰਦਿੱਤਪੁਰਾ ਜ਼ਿਲ੍ਹਾ ਸਕੱਤਰ, ਹਰੀ ਸਿੰਘ, ਟਹਿਲ ਸਿੰਘ (ਪਿੰਡ ਫੱਗੂਵਾਲਾ) , ਗੁਲਾਬ ਸਿੰਘ ਪਿੰਡ ਫੁੰਮਣਵਾਲਾ ਕਿਸਾਨ ਵਿੰਗ, ਦਵਿੰਦਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ, ਮਹਿਕਬੀਰ ਸਿੰਘ ਜ਼ਿਲਾ ਵਾਈਸ ਪ੍ਰੈਜ਼ੀਡੈਂਟ ਸਪੋਰਟਸ ਸੈੱਲ ਸੰਗਰੂਰ, ਗੁਰਮੁੱਖ ਸਿੰਘ ਸੈਕਟਰੀ ਸਪੋਰਟਸ ਸੈੱਲ , ਲਵਪ੍ਰੀਤ ਸਿੰਘ , ਗੁਰਨਾਇਬ ਸਿੰਘ ( ਪਿੰਡ ਫੱਗੂਵਾਲਾ ) ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਉਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਆਗੂਆਂ ਦਾ ਸਵਾਗਤ ਕੀਤਾ।

ਉਨ੍ਹਾਂ ਕਿਹਾ ਕਿ ਹਲਕਾ ਸੰਗਰੂਰ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਸਤਨਾਮ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਵਿੰਗ ਪ੍ਰਧਾਨ ਅਮਨ ਝਨੇੜੀ ਸਮੇਤ ਕਈ ਆਗੂਆਂ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਸਾਰੇ ਸਾਥੀਆਂ ਦਾ ਮੈਂ ਨਿੱਘਾ ਸਵਾਗਤ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ”ਵੋਟ ਚੋਰੀ” ਮੁੱਦਾ ਘਰ-ਘਰ ਪਹੁੰਚਾਇਆ, ਤਾਂ ਭਾਜਪਾ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ। ਇਮਾਨਦਾਰ ਆਗੂ ਹੁਣ ਡੁੱਬਦੇ ਜਹਾਜ਼ ਨੂੰ ਛੱਡ ਕੇ ਕਾਂਗਰਸ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਂਗਰਸ ਪਾਰਟੀ ਵਿੱਚ ਸਾਰੇ ਸਾਥੀਆਂ ਦਾ ਬਣਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇਗਾ।

 

Media PBN Staff

Media PBN Staff