Earthquake: ਭੂਚਾਲ ਨਾਲ ਕੰਬੀ ਧਰਤੀ! ਤੀਬਰਤਾ 3.6 ਮਾਪੀ
Earthquake: ਭੂਚਾਲ ਨਾਲ ਕੰਬੀ ਧਰਤੀ! ਤੀਬਰਤਾ 3.6 ਮਾਪੀ
ਨਵੀਂ ਦਿੱਲੀ
ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ‘ਚ ਸਵੇਰੇ 2 ਵਜ ਕੇ 7 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦੇਈਏ ਕਿ ਇਸ ਭੂਚਾਲ ਦੀ ਤੀਬਰਤਾ 3.6 ਮਾਪੀ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਯਾਨੀ NCS ਨੇ ਦੱਸਿਆ ਕਿ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ‘ਘੱਟ’ ਡੂੰਘਾਈ ‘ਤੇ ਆਇਆ ਸੀ।
ਘੱਟ ਡੂੰਘਾਈ ਵਾਲੇ ਭੂਚਾਲ ਮੰਨੇ ਜਾਂਦੇ ਹਨ ‘ਜ਼ਿਆਦਾ ਖ਼ਤਰਨਾਕ’
ਆਮ ਤੌਰ ‘ਤੇ, ਸਤ੍ਹਾ ਦੇ ਨੇੜੇ ਯਾਨੀ ਘੱਟ ਡੂੰਘਾਈ ‘ਤੇ ਆਉਣ ਵਾਲੇ ਭੂਚਾਲ ਵਧੇਰੇ ਖ਼ਤਰਨਾਕ ਮੰਨੇ ਜਾਂਦੇ ਹਨ।
ਅਜਿਹਾ ਇਸ ਲਈ ਹੈ ਕਿਉਂਕਿ ਘੱਟ ਡੂੰਘਾਈ ਵਾਲੇ ਭੂਚਾਲ ਤੋਂ ਆਉਣ ਵਾਲੀਆਂ ਭੂਚਾਲੀ ਤਰੰਗਾਂ (seismic waves) ਨੂੰ ਸਤ੍ਹਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ।
ਜਿਸਦੇ ਸਿੱਟੇ ਵਜੋਂ ਜ਼ਮੀਨ ਤੇਜ਼ੀ ਨਾਲ ਹਿੱਲਦੀ ਹੈ ਅਤੇ ਇਮਾਰਤਾਂ ਨੂੰ ਜ਼ਿਆਦਾ ਨੁਕਸਾਨ ਪਹੁੰ.ਚਣ ਦੇ ਨਾਲ-ਨਾਲ ਵਧੇਰੇ ਜਾਨੀ ਨੁਕਸਾਨ ਦਾ ਖਦਸ਼ਾ ਰਹਿੰਦਾ ਹੈ।

