ਸਰਕਾਰੀ ਸਕੂਲ ਮੱਛਲੀ ਕਲਾਂ ਦੇ ਐਸ ਪੀ ਸੀ ਕੈਡਿਟਸ ਵੱਲੋਂ ਪੁਲਿਸ ਅਕੈਡਮੀ ਫਲੌਰ ਦੀ ਯਾਤਰਾ
Punjab News –
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਦੇ ਆਦੇਸ਼ਾਂ ਅਨੁਸਾਰ ਕਮਿਊਨਿਟੀ ਅਫੇਅਰਜ਼ ਡਿਪਾਰਟਮੈਂਟ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਟੂਡੈਂਟ ਪੁਲਿਸ SPC ਕੋਆਰਡੀਨੇਟਰ ਸਰਦਾਰ ਅਮਰੀਕ ਸਿੰਘ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀ ਕਲਾਂ ਦੇ ਸਟੂਡੈਂਟ ਪੁਲਿਸ ਕੈਡਿਟਸ ਦੀ ਇਕ ਰੋਜਾ ਆਊਟ ਡੋਰ ਵਿਜਿਟ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਫਲੌਰ ਵਿਖੇ ਕਰਵਾਈ ਗਈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨਵੀਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਅਕੈਡਮੀ ਵਿੱਚ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਅਕੈਡਮੀ ਦੇ ਇਤਿਹਾਸ ਅਤੇ ਮੌਜੂਦਾ ਕਾਰਜ ਸ਼ੈਲੀ ਨੂੰ ਦੇਖਿਆ ਅਤੇ ਜਾਣਿਆ।
ਉੱਥੇ ਵਿਦਿਆਰਥੀਆਂ ਨੂੰ ਸਾਈਬਰ ਅਪਰਾਧ ਤੋਂ ਬਚਣ ਲਈ ਇੱਕ ਖਾਸ ਲੈਕਚਰ ਦਾ ਪ੍ਰਬੰਧ ਵੀ ਪੁਲਿਸ ਵਿਭਾਗ ਵੱਲੋਂ ਕੀਤਾ ਗਿਆ ਸੀ ਪ੍ਰੋਗਰਾਮ ਦੇ ਅੰਤ ਵਿੱਚ ਵਿਦਿਆਰਥੀਆਂ ਨੇ ਅਕੈਡਮੀ ਦੇ ਵੱਖ ਵੱਖ ਬਲਾੱਕ, ਵਿਭਾਗ ਮਿਊਜ਼ੀਅਮ ਤੇ ਲਾਈਬਰੇਰੀ ਆਦਿ ਵੇਖੀਆਂ ਵਿਦਿਆਰਥੀਆਂ ਨੇ ਉੱਥੇ ਚੀਫ਼ਜ਼ ਗੈਲਰੀ ਵਿਚ 1892 ਤੋਂ ਹੁਣ ਤੱਕ ਦੇ ਸਾਰੇ ਚੀਫਜ਼ ਦੀਆਂ ਤਸਵੀਰਾਂ ਵੇਖੀਆ ਅਤੇ ਫ਼ੌਰੈਂਸਿਕ ਵਿਭਾਗ ਦੇ ਨਾਲ਼ ਨਾਲ਼ ਵੈਪਨਜ਼ ਗੈਲਰੀ ਅਤੇ ਕ੍ਰਾਈਮ ਗੈਲਰੀ ਵੀ ਵੇਖੇ ।
ਵਿਦਿਆਰਥੀਆਂ ਨੇ ਸਵੇਰ ਦੇ ਨਾਸ਼ਤੇ ਅਤੇ ਦੁਪਹਿਰ ਦੇ ਭੋਜਨ ਦਾ ਆਨੰਦ ਵੀ ਮਾਣਿਆ। ਅਕੈਡਮੀ ਤੋਂ ਵਾਪਸ ਪਰਤਦਿਆਂ ਵਿਦਿਆਰਥੀਆਂ ਵਿੱਚ ਵੱਖਰਾ ਮਾਣ ਅਤੇ ਆਤਮ ਵਿਸ਼ਵਾਸ ਝਲਕ ਰਿਹਾ ਸੀ। ਸਾਂਝ ਕੇਂਦਰ ਵੱਲੋਂ ਹੈਡ ਕਾਨਸਟੇਬਲ ਗੁਰਨੇਕ ਸਿੰਘ ਅਤੇ ਸੀਨੀਅਰ ਕਾਨਸਟੇਬਲ ਅਮਨਦੀਪ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਸਨ।

